‘ਵਾਰਨਿੰਗ 2’ ਦੀ ਉਡੀਕ ਕਰਨ ਵਾਲੇ ਦਰਸ਼ਕ ਬਿਲਕੁਲ ਨਿਰਾਸ਼ ਨਹੀਂ ਹੋਣਗੇ : ਪ੍ਰਿੰਸ ਕੰਵਲਜੀਤ ਸਿੰਘ

Sunday, Jan 28, 2024 - 01:31 PM (IST)

‘ਵਾਰਨਿੰਗ 2’ ਦੀ ਉਡੀਕ ਕਰਨ ਵਾਲੇ ਦਰਸ਼ਕ ਬਿਲਕੁਲ ਨਿਰਾਸ਼ ਨਹੀਂ ਹੋਣਗੇ : ਪ੍ਰਿੰਸ ਕੰਵਲਜੀਤ ਸਿੰਘ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਵਾਰਨਿੰਗ 2’ ਦੁਨੀਆ ਭਰ ’ਚ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦਰਸ਼ਕਾਂ ਦੇ ਇਸ ਇੰਤਜ਼ਾਰ ਬਾਰੇ ਫ਼ਿਲਮ ਦੇ ਪੰਮਾ ਯਾਨੀ ਪ੍ਰਿੰਸ ਕੰਵਲਜੀਤ ਸਿੰਘ ਨੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ।

ਪ੍ਰਿੰਸ ਨੇ ਕਿਹਾ ਕਿ ਲੋਕਾਂ ਨੂੰ ‘ਵਾਰਨਿੰਗ 2’ ਦੀ ਜਿੰਨੀ ਉਡੀਕ ਹੈ, ਮੈਨੂੰ ਉਮੀਦ ਹੈ ਕਿ ਉਹ ਫ਼ਿਲਮ ਦੇਖ ਕੇ ਬਿਲਕੁਲ ਨਿਰਾਸ਼ ਨਹੀਂ ਹੋਣਗੇ। ‘ਵਾਰਨਿੰਗ 1’ ਪਹਿਲਾਂ ਸਿਰਫ਼ ਇਕ ਸੀਰੀਜ਼ ਸੀ, ਜਿਸ ਨੂੰ ਲੋਕਾਂ ਨੇ ਫ਼ਿਲਮ ਬਣਾਇਆ। ਮੇਰੇ ਕਿਰਦਾਰ ਦੀ ਸੀਰੀਜ਼ ਦੇ ਪਹਿਲੇ ਹੀ ਐਪੀਸੋਡ ’ਚ ਮੌਤ ਹੋ ਜਾਂਦੀ ਹੈ ਪਰ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇੰਨੀਆਂ ਕੁ ਪੋਸਟਾਂ ਪਾਈਆਂ ਕਿ ਸਾਨੂੰ ਪੰਮੇ ਨੂੰ ਜਿਊਂਦਾ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਪ੍ਰਿੰਸ ਨੇ ਦੱਸਿਆ ਕਿ ਪੰਮਾ ਇਸ ਵਾਰ ਵੀ ਉਸੇ ਤਰ੍ਹਾਂ ਦਾ ਹੈ। ਉਹ ਆਪਣੀਆਂ ਚੱਪਲਾਂ ਬਾਰੇ ਗੱਲ ਕਰਦਾ ਹੈ, ਆਪਣੀ ਮਾਂ ਨਾਲ ਗੱਲਬਾਤ ਕਰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਮਾ ਪੜ੍ਹਿਆ-ਲਿਖਿਆ ਵੀ ਹੈ ਤੇ ਸਮਾਜ ਦਾ ਚਿੰਤਨ ਕਰਨ ਵਾਲਾ ਵੀ।

ਹੇਠਾਂ ਲਿੰਕ ’ਤੇ ਕਲਿੱਕ ਕਰਕੇ ਦੇਖੋ ਵੀਡੀਓ–

ਪ੍ਰਿੰਸ ਨੇ ਕਿਹਾ ਕਿ ਪੰਮੇ ਦੀਆਂ ਇਨ੍ਹਾਂ ਗੱਲਾਂ ਕਰਕੇ ਕੁਝ ਬੁੱਧੀਜੀਵੀਆਂ ਨੇ ਵੀ ਫ਼ਿਲਮ ਬਾਰੇ ਗੱਲਾਂ ਕੀਤੀਆਂ, ਜਿਨ੍ਹਾਂ ਬਾਰੇ ਆਮ ਦਰਸ਼ਕ ਗੱਲ ਨਹੀਂ ਕਰਦੇ ਹਨ ਪਰ ਇਸ ਵਾਰ ਆਮ ਦਰਸ਼ਕ ਵੀ ਪੰਮੇ ਦੀਆਂ ਗੱਲਾਂ ਨਾਲ ਸਹਿਮਤ ਹੋਣਗੇ।

ਪ੍ਰਿੰਸ ਨੇ ਗਿੱਪੀ ਗਰੇਵਾਲ ਦੇ ਕਿਰਦਾਰ ਗੇਜੇ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ’ਚ ਗੇਜੇ ਦਾ ਪਿਛੋਕੜ ਦੱਸਿਆ ਜਾਵੇਗਾ ਕਿ ਉਹ ਅਜਿਹਾ ਕਿਉਂ ਹੈ। ਪ੍ਰਿੰਸ ਨੂੰ ਜੈਸਮੀਨ ਭਸੀਨ ਦਾ ਕੰਮ ਬਹੁਤ ਵਧੀਆ ਲੱਗਾ, ਜੋ ਗਿੱਪੀ ਗਰੇਵਾਲ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਅ ਰਹੀ ਹੈ। ਜੈਸਮੀਨ ਜਿਵੇਂ ਦੀ ਅਸਲ ਜ਼ਿੰਦਗੀ ’ਚ ਹੈ, ਉਸ ਨੇ ਉਸੇ ਕਿਰਦਾਰ ਨੂੰ ਪਰਦੇ ’ਤੇ ਖ਼ੂਬਸੂਰਤੀ ਨਾਲ ਨਿਭਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News