ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਮਿਲਣ ਪਹੁੰਚੀ ਐੱਮ. ਪੀ. ਪਰਨੀਤ ਕੌਰ

Friday, Sep 16, 2022 - 01:02 PM (IST)

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਹਸਪਤਾਲ ਮਿਲਣ ਪਹੁੰਚੀ ਐੱਮ. ਪੀ. ਪਰਨੀਤ ਕੌਰ

ਪਟਿਆਲਾ (ਪਰਮੀਤ, ਕੰਵਲਜੀਤ, ਬਕਸ਼ੀ)– ਇਥੋਂ ਦੇ ਨਿੱਜੀ ਹਸਪਤਾਲ ਪਟਿਆਲਾ ਹਾਰਟ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਦਾਖ਼ਲ ਕਰਵਾਇਆ ਗਿਆ ਹੈ। ਬਲਕੌਰ ਸਿੰਘ ਦੀ ਤੜਕੇ ਹੀ ਸਿਹਤ ਵਿਗੜ ਗਈ ਸੀ, ਜਿਸ ਦੇ ਜਲਦਿਆਂ ਉਨ੍ਹਾਂ ਨੂੰ ਪਟਿਆਲਾ ਲਿਆਂਦਾ ਗਿਆ।

ਇਸ ਗੱਲ ਦੀ ਜਾਣਕਾਰੀ ਮਿਲਣ ਮਗਰੋਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ। ਹਸਪਤਾਲ ’ਚ ਮਿਲਣ ਮਗਰੋਂ ਬਾਹਰ ਆ ਕੇ ਪਰਨੀਤ ਕੌਰ ਨੇ ਦੱਸਿਆ ਕਿ ਬਲਕੌਰ ਸਿੰਘ ਦੀ ਸਿਹਤ ਠੀਕ ਨਹੀਂ ਲੱਗ ਰਹੀ ਤੇ ਬਹੁਤ ਕਮਜ਼ੋਰੀ ਆਈ ਹੋਈ ਹੈ। ਉਨ੍ਹਾਂ ਦਾ ਮਨ ਦੁੱਖ ਨਾਲ ਭਰਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ

ਪਰਨੀਤ ਕੌਰ ਨੇ ਕਿਹਾ ਕਿ ਉਹ ਇਨਸਾਨੀਅਤ ਦੇ ਤੌਰ ’ਤੇ ਉਨ੍ਹਾਂ ਦਾ ਹਾਲ ਪੁੱਛਣ ਆਏ ਹਨ। ਆਪਣੇ ਸ਼ਹਿਰ ’ਚ ਜੇਕਰ ਉਹ ਬਲਕੌਰ ਸਿੰਘ ਲਈ ਕੁਝ ਵੀ ਕਰ ਸਕਦੇ ਹਨ ਤਾਂ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪੁੱਤਰ ਸਿੱਧੂ ਦੀ ਮੌਤ ਦਾ ਗਮ ਹੀ ਹੈ, ਜੋ ਉਹ ਇਸ ਹਾਲਤ ’ਚ ਆਏ ਹੋਏ ਹਨ।

ਦੱਸ ਦੇਈਏ ਕਿ ਫਿਲਹਾਲ ਡਾਕਟਰਾਂ ਵਲੋਂ ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News