ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰੇਮ ਢਿੱਲੋਂ, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

Friday, Mar 26, 2021 - 01:05 PM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰੇਮ ਢਿੱਲੋਂ, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਪ੍ਰੇਮ ਢਿੱਲੋਂ ਇਨ੍ਹੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੇ ਹਨ। ਪ੍ਰੇਮ ਢਿੱਲੋਂ ਹਾਲ ਹੀ ’ਚ ਪੰਜਾਬ ਪਹੁੰਚੇ ਸਨ। ਪੰਜਾਬ ਆ ਕੇ ਪ੍ਰੇਮ ਨੇ ਕਈ ਪੰਜਾਬੀ ਕਲਾਕਾਰਾਂ ਨਾਲ ਵੀ ਮੁਲਾਕਾਤ ਕੀਤੀ।

PunjabKesari

ਉਥੇ ਬੀਤੇ ਦਿਨੀਂ ਪ੍ਰੇਮ ਢਿੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪ੍ਰੇਮ ਢਿੱਲੋਂ ਵਲੋਂ ਕੁਝ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਇਕ ਤਸਵੀਰ ’ਚ ਉਹ ਸਫੈਦ ਰੰਗ ਦਾ ਚਿੱਟਾ ਕੁੜਤਾ ਪਜਾਮਾ ਪਹਿਨੇ ਨਜ਼ਰ ਆ ਰਹੇ ਹਨ ਤੇ ਸਾਹਮਣੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਹਨ।

PunjabKesari

ਇਸ ਤੋਂ ਇਲਾਵਾ ਪ੍ਰੇਮ ਨੇ ਕੁਝ ਬਜ਼ੁਰਗਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚੋਂ ਇਕ ਤਸਵੀਰ ’ਚ ਬਜ਼ੁਰਗ ਜੋੜਾ ਪਾਣੀ ਦੀ ਸੇਵਾ ’ਤੇ ਬੈਠਾ ਦਿਖਾਈ ਦੇ ਰਿਹਾ ਹੈ। ਦੂਜੀ ਤਸਵੀਰ ’ਚ ਇਕ ਬਜ਼ੁਰਗ ਮਹਿਲਾ ਹੱਥ ਜੋੜ ਕੇ ਖੜ੍ਹੀ ਹੈ ਤੇ ਤੀਜੀ ਤਸਵੀਰ ’ਚ ਇਕ ਬਜ਼ੁਰਗ ਵਿਅਕਤੀ ਪਾਠ ਕਰ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਪ੍ਰੇਮ ਢਿੱਲੋਂ ਦੇ ਫੈਨ ਪੇਜਿਸ ਵਲੋਂ ਵੀ ਸਾਂਝਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਪ੍ਰੇਮ ਢਿੱਲੋਂ ਦੇ ਨਵੇਂ ਗੀਤ ‘ਪ੍ਰਾਹੁਣਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਪ੍ਰੇਮ ਢਿੱਲੋਂ ਨਾਲ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਵੀ ਫੀਚਰ ਕਰ ਰਹੇ ਹਨ। ਦੋਵਾਂ ਦੀ ਲੁੱਕ ਟੀਜ਼ਰ ’ਚ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਪੂਰਾ ਗੀਤ ਜਲਦ ਹੀ ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋ ਜਾਵੇਗਾ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News