'ਕੁੰਡਲੀ ਭਾਗਿਆ' ਦੀ ਪ੍ਰੀਤਾ ਬਣਨ ਵਾਲੀ ਹੈ ਮਾਂ, ਸੈੱਟ 'ਤੇ ਮੀਡੀਆ ਨੂੰ ਕੀਤਾ ਬੈਨ

Tuesday, Aug 13, 2024 - 12:40 PM (IST)

'ਕੁੰਡਲੀ ਭਾਗਿਆ' ਦੀ ਪ੍ਰੀਤਾ ਬਣਨ ਵਾਲੀ ਹੈ ਮਾਂ, ਸੈੱਟ 'ਤੇ ਮੀਡੀਆ ਨੂੰ ਕੀਤਾ ਬੈਨ

ਮੁੰਬਈ- ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਆਰੀਆ ਬਾਰੇ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਉਹ ਮਾਂ ਬਣਨ ਜਾ ਰਹੀ ਹੈ। ਟੀਵੀ ਸ਼ੋਅ 'ਕੁੰਡਲੀ ਭਾਗਿਆ' 'ਚ ਪ੍ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਰਧਾ ਦੇ ਫੈਨਜ਼ ਉਸ ਦੀ ਪਹਿਲੀ ਪ੍ਰੈਗਨੈਂਸੀ ਬਾਰੇ ਜਾਣ ਕੇ ਬਹੁਤ ਖੁਸ਼ ਹਨ।ਟੀਵੀ ਸ਼ੋਅ 'ਕੁੰਡਲੀ ਭਾਗਿਆ' ਦੀ ਪ੍ਰੀਤਾ ਭਾਵ ਅਦਾਕਾਰਾ ਸ਼ਰਧਾ ਆਰੀਆ ਦੇ ਪ੍ਰੈਗਨੈਂਸੀ ਦੀ ਚਰਚਾ ਹੋ ਰਹੀ ਹੈ। ਹਾਲਾਂਕਿ, ਨਾ ਤਾਂ ਸ਼ਰਧਾ ਅਤੇ ਨਾ ਹੀ ਉਸ ਦੇ ਪਤੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਕੁਝ ਪੋਸਟ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਕੁਝ ਕਿਹਾ ਹੈ।
ਦਰਅਸਲ ਹਾਲ ਹੀ 'ਚ 'ਫ੍ਰੀ ਪ੍ਰੈੱਸ ਜਰਨਲ' ਦੀ ਇਕ ਰਿਪੋਰਟ 'ਚ ਕੁਝ ਨੇੜਲੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸ਼ਰਧਾ ਮਾਂ ਬਣਨ ਵਾਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਰਧਾ ਕੁਝ ਸਮੇਂ ਤੋਂ ਸ਼ੋਅ ਦੀ ਸ਼ੂਟਿੰਗ ਨਹੀਂ ਕਰ ਰਹੀ ਤੇ ਹਾਲ ਹੀ 'ਚ ਸੈੱਟ 'ਤੇ ਵਾਪਸ ਆਈ ਹੈ। ਖ਼ਬਰ ਹੈ ਕਿ ਜਦੋਂ ਤੋਂ ਉਹ ਵਾਪਸ ਆਈ ਹੈ, 'ਕੁੰਡਲੀ ਭਾਗਿਆ' ਦੇ ਸੈੱਟ 'ਤੇ ਮੀਡੀਆ ਨੂੰ ਬੈਨ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਬੋਨੀ ਕਪੂਰ ਨੇ ਜਨਮ ਦਿਨ ਮੌਕੇ 'ਤੇ ਪਤਨੀ ਸ਼੍ਰਦੇਵੀ ਨੂੰ ਕੀਤਾ ਯਾਦ, ਸਾਂਝੀ ਕੀਤੀ ਪੋਸਟ

2021 'ਚ ਬੁਆਏਫ੍ਰੈਂਡ ਰਾਹੁਲ ਨਾਗਲ ਨਾਲ ਰਚਾਇਆ ਵਿਆਹ 
ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਆਰੀਆ ਨੇ ਇਕ ਸਾਲ ਤੱਕ ਡੇਟ ਕਰਨ ਤੋਂ ਬਾਅਦ 16 ਨਵੰਬਰ 2021 ਨੂੰ ਆਪਣੇ ਬੁਆਏਫ੍ਰੈਂਡ ਰਾਹੁਲ ਨਾਗਲ ਨਾਲ ਵਿਆਹ ਕੀਤਾ ਸੀ। ਰਾਹੁਲ ਨਾਗਲ ਪੇਸ਼ੇ ਤੋਂ ਨੇਵੀ ਅਫਸਰ ਹੈ। ਸ਼ਰਧਾ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2006 'ਚ ਰਿਲੀਜ਼ ਹੋਈ ਤਾਮਿਲ ਫਿਲਮ 'ਕਲਾਵਨਿਨ ਕਧਾਲੀ' ਨਾਲ ਹੋਈ ਸੀ। ਸ਼ਰਧਾ ਨੇ ਭਾਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ ਨਾਲ ਕੀਤੀ ਹੋਵੇ ਪਰ ਉਸ ਨੂੰ ਅਸਲੀ ਪਛਾਣ ਟੀਵੀ ਤੋਂ ਹੀ ਮਿਲੀ।
ਅਦਾਕਾਰਾ ਨੇ ਪਰਿਵਾਰ ਨਿਯੋਜਨ 'ਤੇ ਕੀਤੀ ਗੱਲ  
ਵਿਆਹ ਤੋਂ ਬਾਅਦ 'ਈਟਾਇਮਜ਼' ਨੂੰ ਦਿੱਤੇ ਇੰਟਰਵਿਊ 'ਚ ਜਦੋਂ ਸ਼ਰਧਾ ਆਰੀਆ ਤੋਂ ਪਰਿਵਾਰ ਨਿਯੋਜਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਸੀ ਕਿ ਉਹ ਅਤੇ ਉਸ ਦੇ ਪਤੀ ਨੂੰ ਬੱਚੇ ਪਸੰਦ ਹਨ। ਅਭਿਨੇਤਰੀ ਨੇ ਉਦੋਂ ਕਿਹਾ ਸੀ ਕਿ ਉਹ ਅਤੇ ਰਾਹੁਲ ਇਸ ਸਮੇਂ ਪੇਸ਼ੇਵਰ ਪ੍ਰਤੀਬੱਧਤਾਵਾਂ ਵਿਚ ਰੁੱਝੇ ਹੋਏ ਹਨ ਪਰ ਇਹ ਉਨ੍ਹਾਂ ਦੇ ਪਰਿਵਾਰ ਨਿਯੋਜਨ ਵਿਚ ਰੁਕਾਵਟ ਨਹੀਂ ਬਣ ਸਕਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Sunaina

Content Editor

Related News