‘ਬਿੱਗ ਬੌਸ’ ਦੇ ਘਰ ’ਚ ਪ੍ਰਤੀਕ ਸਹਿਜਪਾਲ ਨੇ ਕਰਨ ਕੁੰਦਰਾ ਨੂੰ ਦਿੱਤੀ ਸਿਰ ਪਾੜਨ ਦੀ ਧਮਕੀ (ਵੀਡੀਓ)
Friday, Dec 03, 2021 - 10:36 AM (IST)

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦੇ ਘਰ ’ਚ ਇਨ੍ਹੀਂ ਦਿਨੀਂ ਰੱਜ ਕੇ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਸ਼ਮਿਤਾ ਸ਼ੈੱਟੀ ਤੇ ਦੇਵੋਲੀਨਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਹੁਣ ਨਵਾਂ ਵਿਵਾਦ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਵਿਚਾਲੇ ਦੇਖਣ ਨੂੰ ਮਿਲਿਆ।
ਇਹ ਖ਼ਬਰ ਵੀ ਪੜ੍ਹੋ : 21 ਲੱਖ ਤੋਂ ਵੱਧ ਵਾਰ ਦੇਖੀ ਗਈ ਬਜ਼ੁਰਗ ਬੇਬੇ ਦੀ ਕੜਾਹ ਪ੍ਰਸ਼ਾਦ ਬਣਾਉਂਦਿਆਂ ਦੀ ਵੀਡੀਓ, ਦਿਲਜੀਤ ਨੇ ਕੀਤੀ ਸੀ ਸਾਂਝੀ
ਦਰਅਸਲ ਇਕ ਟਾਸਕ ਦੌਰਾਨ ਕਰਨ ਕੁੰਦਰਾ ਪ੍ਰਤੀਕ ਸਹਿਜਪਾਲ ਵੱਲ ਜ਼ੋਰ ਨਾਲ ਕੁਝ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਪ੍ਰਤੀਕ ਭੜਕ ਜਾਂਦਾ ਹੈ ਤੇ ਕਰਨ ਕੁੰਦਰਾ ਨੂੰ ਬੋਲਣਾ ਸ਼ੁਰੂ ਹੋ ਜਾਂਦਾ ਹੈ।
ਲੜਾਈ ਇੰਨੀ ਵੱਧ ਜਾਂਦੀ ਹੈ ਕਿ ਦੋਵੇਂ ਆਪਸ ’ਚ ਭਿੜਨ ਲੱਗਦੇ ਹਨ, ਫਿਰ ਪ੍ਰਤੀਕ ਸਹਿਜਪਾਲ ਕਰਨ ਕੁੰਦਰਾ ਨੂੰ ਕਹਿੰਦਾ ਹੈ ਕਿ ਉਹ ਉਸ ਦਾ ਸਿਰ ਪਾੜ ਕੇ ਜਾਵੇਗਾ।
ਇਥੇ ਵੀ ਲੜਾਈ ਰੁੱਕਦੀ ਨਹੀਂ ਤੇ ਪ੍ਰਤੀਕ ਕਹਿੰਦਾ ਹੈ ਕਿ ਬਾਹਰ ਭਾਵੇਂ ਕਰਨ ਕੁੰਦਰਾ ਉਸ ਦਾ ਮੈਂਟਰ ਸੀ ਪਰ ਸ਼ੋਅ ’ਚ ਉਸ ਨੇ ਆਪਣੀ ਸਾਰੀ ਇੱਜ਼ਤ ਮਿੱਟੀ ਕਰ ਦਿੱਤੀ ਹੈ।
ਬਾਅਦ ’ਚ ਪ੍ਰਤੀਕ ਸਹਿਜਪਾਲ ਨੂੰ ਰੋਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਪ੍ਰਤੀਕ ਰੋਂਦਾ ਹੋਇਆ ਕਹਿੰਦਾ ਹੈ ਕਿ ਪਤਾ ਨਹੀਂ ਕਰਨ ਕਿਥੋਂ ਤਕ ਡਿੱਗ ਸਕਦਾ ਹੈ। ਇਸ ਵੀਡੀਓ ਨੂੰ ਕਲਰਸ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।