ਚੱਪਲਾਂ ਤੇ ਲੁੰਗੀ ’ਚ ਪ੍ਰਭਾਸ ਦਾ ਲੁੱਕ ਵਾਇਰਲ, ‘ਸਾਲਾਰ’ ਤੋਂ ਬਾਅਦ ਮਕਰ ਸੰਕ੍ਰਾਂਤੀ ’ਤੇ ‘ਦਿ ਰਾਜਾ ਸਾਬ’ ਦਾ ਕੀਤਾ ਐਲਾਨ

Monday, Jan 15, 2024 - 04:23 PM (IST)

ਮੁੰਬਈ (ਬਿਊਰੋ)– ਪ੍ਰਭਾਸ ਦੇ ਖ਼ਾਤੇ ’ਚ ਇਕ ਤੋਂ ਬਾਅਦ ਇਕ ਫ਼ਿਲਮਾਂ ਆ ਰਹੀਆਂ ਹਨ। ਭਾਵੇਂ ਪਿਛਲੇ ਕੁਝ ਸਾਲ ਉਸ ਲਈ ਚੰਗੇ ਨਹੀਂ ਰਹੇ ਪਰ ‘ਸਾਲਾਰ’ ਨੇ ਉਸ ਦੇ ਕਰੀਅਰ ’ਚ ਹਿੱਟ ਫ਼ਿਲਮਾਂ ਦਾ ਸੋਕਾ ਦੂਰ ਕਰ ਦਿੱਤਾ ਹੈ। ਇਸ ਦੌਰਾਨ ਹੁਣ ਉਨ੍ਹਾਂ ਨੇ ਮਕਰ ਸੰਕ੍ਰਾਂਤੀ ’ਤੇ ਆਪਣੀ ਆਉਣ ਵਾਲੀ ਫ਼ਿਲਮ ‘ਦਿ ਰਾਜਾ ਸਾਬ’ ਦਾ ਐਲਾਨ ਕੀਤਾ ਹੈ।

ਪ੍ਰਭਾਸ ਨੇ ਫੈਸਟੀਵਲ ’ਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਤੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਸ ਦਾ ਲੇਟੈਸਟ ਲੁੱਕ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਂਦਿਆਂ ਹੀ ਵਾਇਰਲ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਪ੍ਰਭਾਸ ਲੁੰਗੀ ਤੇ ਚੱਪਲਾਂ ’ਚ ਆਏ ਨਜ਼ਰ
‘ਸਾਲਾਰ’ ’ਚ ਪ੍ਰਭਾਸ ਕਾਫੀ ਐਕਸ਼ਨ ਕਰਦੇ ਨਜ਼ਰ ਆਏ। ਹਾਲਾਂਕਿ ‘ਦਿ ਰਾਜਾ ਸਾਬ’ ’ਚ ਉਨ੍ਹਾਂ ਦਾ ਲੁੱਕ ਬਿਲਕੁਲ ਵੱਖਰਾ ਹੈ। ਫ਼ਿਲਮ ਦੇ ਪੋਸਟਰ ’ਚ ਅਦਾਕਾਰ ਟੀ-ਸ਼ਰਟ, ਲੁੰਗੀ ਤੇ ਚੱਪਲਾਂ ਪਾ ਕੇ ਸੜਕ ’ਤੇ ਘੁੰਮਦੇ ਨਜ਼ਰ ਆ ਰਹੇ ਹਨ। ਅਦਾਕਾਰ ਦਾ ਇਹ ਖ਼ਾਸ ਸਾਊਥ ਲੁੱਕ ਸੋਸ਼ਲ ਮੀਡੀਆ ’ਤੇ ਆਉਂਦਿਆਂ ਹੀ ਵਾਇਰਲ ਹੋ ਗਿਆ ਹੈ। ‘ਦਿ ਰਾਜਾ ਸਾਬ’ ਦਾ ਪੋਸਟਰ ਸ਼ੇਅਰ ਕਰਦਿਆਂ ਪ੍ਰਭਾਸ ਨੇ ਕੈਪਸ਼ਨ ’ਚ ਲਿਖਿਆ, ‘‘ਇਸ ਤਿਉਹਾਰ ਦੇ ਸੀਜ਼ਨ ’ਤੇ ‘ਦਿ ਰਾਜਾ ਸਾਬ’ ਦਾ ਪਹਿਲਾ ਲੁੱਕ ਰਿਲੀਜ਼ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।’’

ਮਾਰੂਤੀ ਕਰਨਗੇ ਡਾਇਰੈਕਟ
‘ਸਾਲਾਰ’ ਅਦਾਕਾਰ ਪ੍ਰਭਾਸ ਦੀ ਅਗਲੀ ਫ਼ਿਲਮ ‘ਦਿ ਰਾਜਾ ਸਾਬ’ ਦਾ ਨਿਰਦੇਸ਼ਨ ਸਾਊਥ ਦੇ ਮਸ਼ਹੂਰ ਨਿਰਦੇਸ਼ਕ ਮਾਰੂਤੀ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਇਸ ਦੇ ਨਾਲ ਹੀ ‘ਦਿ ਰਾਜਾ ਸਾਬ’ ਦਾ ਸੰਗੀਤ ਨੈਸ਼ਨਲ ਐਵਾਰਡ ਜੇਤੂ ਥਮਨ ਐੱਸ. ਤਿਆਰ ਕਰਨਗੇ ਤੇ ਟੀ. ਜੀ. ਵਿਸ਼ਵ ਪ੍ਰਸਾਦ ਨੇ ਫ਼ਿਲਮ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਈ ਹੈ।

PunjabKesari

ਪ੍ਰਭਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਸਾਲਾਰ’ ਤੋਂ ਬਾਅਦ ਉਸ ਦੀ ਅਗਲੀ ਵੱਡੀ ਰਿਲੀਜ਼ ਸਾਲ 2024 ’ਚ ‘ਕਲਕੀ 2898 ਏ. ਡੀ.’ ਹੈ। ਇਸ ਫ਼ਿਲਮ ’ਚ ਪ੍ਰਭਾਸ ਦੇ ਨਾਲ ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਤੇ ਕਮਲ ਹਾਸਨ ਸ਼ਾਮਲ ਹਨ। ‘ਕਲਕੀ’ ਦਾ ਨਿਰਦੇਸ਼ਨ ਨਾਗ ਅਸ਼ਵਿਨ ਕਰ ਰਹੇ ਹਨ। ਹਾਲ ਹੀ ’ਚ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਹ ਫ਼ਿਲਮ 9 ਮਈ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News