ਸਲਮਾਨ-ਲਾਰੈਂਸ ਵਿਵਾਦ 'ਤੇ ਬਣੀ ਫਿਲਮ 'ਕਾਲਾ ਹਿਰਨ' ਦਾ ਪੋਸਟਰ ਰਿਲੀਜ਼, ਇਸ ਦਿਨ ਆਵੇਗਾ ਟੀਜ਼ਰ
Saturday, May 30, 2026 - 01:53 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਸਬੰਧਤ ਕਾਲੇ ਹਿਰਨ ਸ਼ਿਕਾਰ ਮਾਮਲੇ 'ਤੇ ਆਧਾਰਿਤ ਆਉਣ ਵਾਲੀ ਫਿਲਮ 'ਕਾਲਾ ਹੀਰਨ' ਦਾ ਪੋਸਟਰ ਸ਼ੁੱਕਰਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫਿਲਮ ਕੋਰਟ ਰੂਮ ਡਰਾਮਾ ਅਤੇ ਕ੍ਰਾਈਮ ਥ੍ਰਿਲਰ ਦਾ ਇੱਕ ਅਨੋਖਾ ਮਿਸ਼ਰਣ ਹੋਵੇਗੀ। ਇਸ ਵਿੱਚ ਸਲਮਾਨ ਖਾਨ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਚੱਲ ਰਹੇ ਲੰਬੇ ਵਿਵਾਦ ਨੂੰ ਫਿਲਮੀ ਅੰਦਾਜ਼ ਵਿੱਚ ਦਿਖਾਇਆ ਜਾਵੇਗਾ। ਫਿਲਮ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ
ਫਿਲਮ ਵਿੱਚ ਕੀ ਹੋਵੇਗਾ ਖਾਸ?
ਫਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, "ਸਾਲ 1998 ਵਿੱਚ ਜੋਧਪੁਰ ਦੇ ਕਾਕਾਨੀ ਪਿੰਡ ਵਿੱਚ ਸਲਮਾਨ ਖਾਨ ਦੁਆਰਾ ਕੀਤੇ ਗਏ ਕਾਲੇ ਹਿਰਨ ਦੇ ਸ਼ਿਕਾਰ, ਉਸ ਤੋਂ ਬਾਅਦ ਅਦਾਲਤੀ ਕਾਰਵਾਈ, ਪੁਲਸ ਤਫਤੀਸ਼ ਅਤੇ ਫਿਰ ਲਾਰੈਂਸ ਬਿਸ਼ਨੋਈ ਤੇ ਸਲਮਾਨ ਖਾਨ ਵਿਚਾਲੇ ਸ਼ੁਰੂ ਹੋਏ ਵਿਵਾਦ ਦੇ ਪੂਰੇ ਘਟਨਾਕ੍ਰਮ ਨੂੰ ਇਕ ਫਿਲਮ ਦੇ ਰੂਪ ਵਿੱਚ ਸ਼ੂਟ ਕੀਤਾ ਗਿਆ ਹੈ।"

ਨਿਰਮਾਤਾ ਨੇ ਇਹ ਵੀ ਦੱਸਿਆ ਕਿ ਫਿਲਮ ਵਿੱਚ ਉਸ ਦੌਰ ਨੂੰ ਮੁੜ ਸਿਰਜਿਆ ਗਿਆ ਹੈ ਜਦੋਂ ਫਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਕਲਾਕਾਰ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ, ਸਤੀਸ਼ ਸ਼ਾਹ ਅਤੇ ਸਲਮਾਨ ਖਾਨ ਜੋਧਪੁਰ ਵਿੱਚ ਮੌਜੂਦ ਸਨ। ਫਿਲਮ ਵਿੱਚ ਹਿਰਨ ਦੇ ਸ਼ਿਕਾਰ ਤੋਂ ਲੈ ਕੇ ਸਲਮਾਨ ਖਾਨ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਮਿਲੀ ਸਜ਼ਾ ਤੱਕ ਦੇ ਹਰ ਪਹਿਲੂ ਨੂੰ ਬਾਖੂਬੀ ਫਿਲਮਾਇਆ ਗਿਆ ਹੈ।
20 ਜੂਨ ਨੂੰ ਆਵੇਗਾ ਟੀਜ਼ਰ
ਲੋਕ ਲੰਬੇ ਸਮੇਂ ਤੋਂ ਇਸ ਮਾਮਲੇ 'ਤੇ ਕਿਸੇ ਸਿਨੇਮੈਟਿਕ ਕਹਾਣੀ ਦੀ ਉਡੀਕ ਕਰ ਰਹੇ ਸਨ। ਦਰਸ਼ਕਾਂ ਦੀ ਇਸੇ ਉਤਸੁਕਤਾ ਨੂੰ ਦੇਖਦੇ ਹੋਏ ਮੇਕਰਸ ਨੇ ਪੋਸਟਰ ਜਾਰੀ ਕੀਤਾ ਹੈ, ਅਤੇ ਆਉਂਦੀ 20 ਜੂਨ ਨੂੰ ਇਸ ਫਿਲਮ ਦਾ ਪਹਿਲਾ ਲੁੱਕ (Teaser) ਰਿਲੀਜ਼ ਕੀਤਾ ਜਾਵੇਗਾ।
ਕੀ ਹੈ ਦੁਸ਼ਮਣੀ ਦਾ ਪਿਛੋਕੜ?
ਜ਼ਿਕਰਯੋਗ ਹੈ ਕਿ ਬਿਸ਼ਨੋਈ ਸਮਾਜ ਵਿੱਚ ਕਾਲੇ ਹਿਰਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਨੇ ਇਸੇ ਸ਼ਿਕਾਰ ਦਾ ਬਦਲਾ ਲੈਣ ਲਈ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਇਹ ਦੁਸ਼ਮਣੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਬਿਸ਼ਨੋਈ ਗੈਂਗ ਸਲਮਾਨ ਦੇ ਕਰੀਬੀਆਂ 'ਤੇ ਵੀ ਹਮਲੇ ਕਰ ਰਿਹਾ ਹੈ।
ਇਹ ਵੀ ਪੜ੍ਹੋ: 'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ ਲਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
