ਰਿਲੀਜ਼ ਡੇਟ ਦੇ ਨਾਲ ਸਾਹਮਣੇ ਆਇਆ ਅਹਾਨ ਅਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਤੜਪ’ ਦਾ ਪੋਸਟਰ

Tuesday, Mar 02, 2021 - 05:05 PM (IST)

ਰਿਲੀਜ਼ ਡੇਟ ਦੇ ਨਾਲ ਸਾਹਮਣੇ ਆਇਆ ਅਹਾਨ ਅਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਤੜਪ’ ਦਾ ਪੋਸਟਰ

ਮੁੰਬਈ: ਪਿਛਲੇ ਕਾਫ਼ੀ ਸਮੇਂ ਤੋਂ ਅਦਾਕਾਰ ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਸ਼ੈੱਟੀ ਦੀ ਡੈਬਿਊ ਫ਼ਿਲਮ ‘ਤੜਪ’ ਕਾਫ਼ੀ ਚਰਚਾ ’ਚ ਹੈ। ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਦੇ ਨਾਲ ਹੀ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ’ਚ ਅਹਾਨ ਸ਼ੈੱਟੀ ਨਾਲ ਤਾਰਾ ਸੁਤਾਰਿਆ ਨਜ਼ਰ ਆਵੇਗੀ। ਇਹ ਫ਼ਿਲਮ ਤੇਲਗੂ ਸੁਪਰਸਟਾਰ ਫਿਲਮ ‘ਆਰ ਐਕਸ 100’ ਦੀ ਹਿੰਦੀ ਰੀਮੇਕ ਹੈ। ਇਹ ਫ਼ਿਲਮ ਇਸ ਸਾਲ 24 ਸਤੰਬਰ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਪਹਿਲਾ ਪੋਸਟਰ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।

 
 
 
 
 
 
 
 
 
 
 
 
 
 
 

A post shared by Ahan Shetty (@ahan.shetty)


ਤਾਰਾ ਸੁਤਾਰੀਆ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਅਣਗਣਿਤ ਇਮੋਸ਼ਨਸ ਵਾਲੀ ਇਕ ਪ੍ਰੇਮ ਕਹਾਣੀ। ਇਸ ਜਾਦੂ ਨੂੰ ਸਾਜ਼ਿਦ ਨਾਡਿਆਡਵਾਲਾ ਦੀ ਤੜਪ-ਐੱਨ ਇੰਕ੍ਰੇਡੀਅਲ ਲਵ ਸਟੋਰੀ ’ਚ ਮਹਿਸੂਸ ਕਰੋ। 24 ਸਤੰਬਰ 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਤਾਰਾ ਦੇ ਨਾਲ ਹੀ ਅਹਾਨ ਨੇ ਵੀ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਪ੍ਰਡਿਊਸਰ ਸਾਜ਼ਿਦ ਅਤੇ ਡਾਇਰੈਕਟਰ ਮਿਲਨ ਲੂਥਰੀਆ ਦਾ ਧੰਨਵਾਦ ਕੀਤਾ ਹੈ।

 
 
 
 
 
 
 
 
 
 
 
 
 
 
 

A post shared by TARA💫 (@tarasutaria)


ਦੱਸ ਦੇਈਏ ਕਿ ਅਹਾਨ ਦੇ ਡੈਬਿਊ ਦੀ ਘੋਸ਼ਣਾ 3 ਸਾਲ ਪਹਿਲਾਂ ਹੋਈ ਸੀ ਪਰ ਕੁਝ ਕਾਰਨਾਂ ਕਰਕੇ ਇਹ ਫ਼ਿਲਮ ਲਟਕਦੀ ਚਲੀ ਗਈ। 2019 ਨੂੰ ਤਾਰਾ ਸੁਤਾਰੀਆ ਨੂੰ ਇਸ ’ਚ ਕਾਸਟ ਕੀਤਾ ਗਿਆ ਪਰ ਫਿਰ ਲਾਕਡਾਊਨ ’ਚ ਇਸ ਫ਼ਿਲਮ ਦੀ ਸ਼ੂਟਿੰਗ ਨਹੀਂ ਹੋ ਪਾਈ। ਫ਼ਿਲਮ ਦੇ ਬਾਰੇ ’ਚ ਡਾਇਰੈਕਟਰ ਮਿਲਨ ਨੇ ਦੱਸਿਆ ਕਿ ਉਨ੍ਹਾਂ ਨੇ ਤੇਲਗੂ ਦੀ ਮੂਲ ਫ਼ਿਲਮ ਨਾਲ ਇਸ ਫ਼ਿਲਮ ਨੂੰ ਅਪਡੇਟ ਕੀਤਾ ਹੈ ਤਾਂ ਜੋ ਇਹ ਹਿੰਦੀ ਆਡੀਅਨਸ ਨੂੰ ਪਸੰਦ ਆਏ। 


author

Aarti dhillon

Content Editor

Related News