ਅਸ਼ਲੀਲ ਫਿਲਮਾਂ ਦਾ ਮਾਮਲਾ: ਗਹਿਣਾ ਵਸ਼ਿਸ਼ਠ ਨੂੰ ਵੱਡਾ ਝਟਕਾ, ਸੈਸ਼ਨ ਕੋਰਟ ਨੇ ਰੱਦ ਕੀਤੀ ਪੇਸ਼ਗੀ ਜ਼ਮਾਨਤ

Thursday, Aug 12, 2021 - 04:19 PM (IST)

ਅਸ਼ਲੀਲ ਫਿਲਮਾਂ ਦਾ ਮਾਮਲਾ: ਗਹਿਣਾ ਵਸ਼ਿਸ਼ਠ ਨੂੰ ਵੱਡਾ ਝਟਕਾ, ਸੈਸ਼ਨ ਕੋਰਟ ਨੇ ਰੱਦ ਕੀਤੀ ਪੇਸ਼ਗੀ ਜ਼ਮਾਨਤ

ਮੁੰਬਈ: ਅਸ਼ਲੀਲ ਵੀਡੀਓ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਇਨੀਂ ਦਿਨੀਂ ਜੇਲ੍ਹ ਦੀ ਹਵਾ ਖਾ ਰਿਹਾ ਹੈ। ਉਸ ਨੂੰ 20 ਅਗਸਤ ਤੱਕ ਨਿਆਂਇਕ ਹਿਰਾਸਤ ’ਚ ਰੱਖਿਆ ਗਿਆ ਹੈ। ਰਾਜ ਕੁੰਦਰਾ ਕੇਸ ਨੂੰ ਲੈ ਕੇ ਕਈ ਪੋਰਨ ਅਦਾਕਾਰਾ ’ਤੇ ਵੀ ਕ੍ਰਾਈਮ ਬ੍ਰਾਂਚ ਦੀ ਗਾਜ਼ ਡਿੱਗੀ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਹੁਣ ਹਾਲ ਹੀ ’ਚ ਖ਼ਬਰ ਸਾਹਮਣੇ ਆਈ ਹੈ ਕਿ ਮੁੰਬਈ ਦੀ ਇਕ ਸੈਸ਼ਨ ਕੋਰਟ ਨੇ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਉਸ ਦੇ ਖ਼ਿਲਾਫ਼ ਮਾਲਵਾਨੀ ਪੁਲਸ ਸਟੇਸ਼ਨ ’ਚ ਦਰਜ ਕੇਸ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ। 

PunjabKesari
ਦਰਅਸਲ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਕੰਪਨੀ ਦੇ 3 ਤੋਂ 4 ਪ੍ਰਡਿਊਸਰਾਂ ਅਤੇ ਗਹਿਣਾ ਵਸ਼ਿਸ਼ਠ ਦੇ ਖ਼ਿਲਾਫ਼ ਇਕ ਮਾਡਲ ਨੇ ਸ਼ਿਕਾਇਤ ਦਰਜ ਕਰਵਾਈ ਹੈ। ਗਹਿਣਾ ਨੇ ਉਸ ਸ਼ਿਕਾਇਤ ਤੋਂ ਬਾਅਦ ਗਿ੍ਰਫਤਾਰੀ ਦੇ ਡਰ ਨਾਲ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। 

राज कुंद्रा संग काम कर चुकीं गहना वशिष्ठ का खुलासा- नया ऐप लॉन्च की थी  तैयारी – E Haryana News
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਹਿਣਾ ਨੂੰ ਪੋਰਨ ਵੀਡੀਓ ਸ਼ੂਟ ਅਤੇ ਅਪਲੋਡ ਕਰਨ ਦੇ ਮਾਮਲੇ ’ਚ ਫਰਵਰੀ ’ਚ ਗਿ੍ਰਫਤਾਰ ਕੀਤਾ ਗਿਆ ਸੀ। ਉੱਧਰ ਰਾਜ ਕੁੰਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਗਹਿਣਾ ਦੇ ਖ਼ਿਲਾਫ਼ 28 ਜੁਲਾਈ ਨੂੰ ਮੁੰਬਈ ਦੇ ਮਾਲਵਾਨੀ ਪੁਲਸ ਸਟੇਸ਼ਨ ’ਚ ਦੂਜੀ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।


author

Aarti dhillon

Content Editor

Related News