ਪ੍ਰਸਿੱਧ ਪੰਜਾਬੀ ਗਾਇਕ ਸੜਕ ਹਾਦਸੇ ਦਾ ਸ਼ਿਕਾਰ, ਟਰੱਕ ਨਾਲ ਹੋਈ ਕਾਰ ਦੀ ਭਿਆਨਕ ਟੱਕਰ

Wednesday, Jul 17, 2024 - 01:28 PM (IST)

ਪ੍ਰਸਿੱਧ ਪੰਜਾਬੀ ਗਾਇਕ ਸੜਕ ਹਾਦਸੇ ਦਾ ਸ਼ਿਕਾਰ, ਟਰੱਕ ਨਾਲ ਹੋਈ ਕਾਰ ਦੀ ਭਿਆਨਕ ਟੱਕਰ

ਜਲੰਧਰ (ਬਿਊਰੋ) : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਅਤੇ ਲੇਖਕ ਵੱਡਾ ਗਰੇਵਾਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸ ਵੀਡੀਓ 'ਚ ਵੱਡਾ ਗਰੇਵਾਲ ਨੇ ਆਪਣੇ ਨਾਲ-ਨਾਲ ਆਪਣੇ ਸਾਥੀ ਦਾ ਵੀ ਹਾਲ ਦਿਖਾਇਆ। ਇੱਕ ਸਾਈਡ ਉਨ੍ਹਾਂ ਦੀ ਟਰੱਕ ਨਾਲ ਕਾਰ ਦੀ ਟੱਕਰ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਦੱਸ ਦੇਈਏ ਕਿ ਵੱਡਾ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, ''ਜੱਟ ਐਂਡ ਜੁਲੀਅਟ 3 ਦੇਖਣ ਚੱਲੇ ਸੀ, ਖੁਸ਼ੀ-ਖੁਸ਼ੀ ਬੱਸ ਫਿਰ ਹੋਗੀ ਘਟਨਾ, ਜਿਸਦਾ ਡਰ ਸੀ। @diljitdosanjh ਜੀ ਕਮੈਂਟ ਕਰਨਗੇ ਵੀਡੀਓ ਹੇਠਾਂ ਸਾਨੂੰ ਹੌਸਲਾ ਮਿਲੂ... ਪਲੀਜ਼ @neerubajwaਜੀ ਨੂੰ ਵੀ ਕੁਮੈਂਟ ਕਰਨਾ ਚਾਹੀਦਾ ਸਾਡੇ ਪਿੰਡ ਵਾਲਿਆਂ ਦੇ ਹੌਸਲੇ ਬੁਲੰਦ ਕਰਨ ਲਈ... ਪਲੀਜ਼ ਕੁਮੈਂਟ ਕਰੀਓ ਜ਼ਰੂਰ ਹੌਸਲਾ ਹੀ ਹੁੰਦਾ... @chachachittidaariwala @vaddagrewal #vaddagrewal #diljitdosanjh...।''

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਵਰਕਫਰੰਟ ਦੀ ਗੱਲ ਕਰਿਏ ਤਾਂ ਗਾਇਕ ਵੱਡਾ ਗਰੇਵਾਲ ਆਪਣੇ ਗੀਤਾਂ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਕਲਾਕਾਰ ਨੂੰ ਅਕਸਰ ਫੈਨਜ਼ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News