ਮੌਤ ਦਾ ਝੂਠ ਬੋਲਣ ਤੋਂ ਬਾਅਦ ਪੂਨਮ ਪਾਂਡੇ ਦਾ ਬਿਆਨ, ''ਮੈਂ 1000 ਵਾਰ ਅਜਿਹਾ ਝੂਠ ਬੋਲਾਂਗੀ...''
Friday, Feb 23, 2024 - 06:29 PM (IST)
ਮੁੰਬਈ (ਬਿਊਰੋ)- ਆਪਣੀ ਮੌਤ ਦਾ ਫਰਜ਼ੀਵਾੜਾ ਬਣਨ ਤੋਂ ਬਾਅਦ ਪੂਨਮ ਪਾਂਡੇ ਪਹਿਲੀ ਵਾਰ ਕੈਮਰੇ 'ਚ ਕੈਦ ਹੋਈ ਸੀ। ਜਿਵੇਂ ਹੀ ਪੂਨਮ ਸਲਵਾਰ ਸੂਟ ਪਹਿਨ ਕੇ ਹੱਥ 'ਚ ਪੂਜਾ ਦੀ ਪਲੇਟ ਫੜੀ ਦਿਖਾਈ ਦਿੱਤੀ, ਕੁਝ ਹੀ ਪਲਾਂ 'ਚ ਉਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਇਸ ਦੌਰਾਨ ਅਦਾਕਾਰਾ ਨੇ ਆਪਣੀ ਮੌਤ ਦੀ ਝੂਠੀ ਕਹਾਣੀ ਫੈਲਾਉਣ 'ਤੇ ਚੁੱਪੀ ਤੋੜੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੂਨਮ ਨੇ ਕਿਹਾ ਕਿ ਜੇਕਰ ਮੈਨੂੰ ਕਿਸੇ ਚੰਗੇ ਕੰਮ ਲਈ ਅਜਿਹਾ ਕਰਨਾ ਪਿਆ ਤਾਂ ਮੈਂ 1000 ਵਾਰ ਅਜਿਹਾ ਕਰਾਂਗੀ।
ਇਹ ਵੀ ਪੜ੍ਹੋ : ਸਰਕਾਰ ਵਲੋਂ ਕਿਸਾਨ ਅੰਦੋਲਨ ਨਾਲ ਜੁੜੇ ਅਕਾਊਂਟ ਬੰਦ ਕਰਨ ਦਾ ਆਦੇਸ਼
ਮੈਂ 1000 ਵਾਰ ਝੂਠ ਬੋਲਾਂਗੀ
ਮੀਡੀਆ ਨਾਲ ਗੱਲ ਕਰਦਿਆਂ ਪੂਨਮ ਪਾਂਡੇ ਨੇ ਕਿਹਾ, ''ਕੀ ਤੁਸੀਂ ਕਦੇ ਕਿਸੇ ਨਾਲ ਝੂਠ ਨਹੀਂ ਬੋਲਿਆ? ਜੇ ਕਿਸੇ ਨੂੰ ਮੇਰੇ ਝੂਠ ਦਾ ਫ਼ਾਇਦਾ ਹੋਵੇਗਾ ਤਾਂ ਮੈਂ 1000 ਵਾਰ ਅਜਿਹਾ ਝੂਠ ਬੋਲਾਂਗੀ।''
ਕੋਈ ਗਲਤੀ ਨਹੀਂ
ਇਸ ਦੇ ਨਾਲ ਹੀ ਪੂਨਮ ਪਾਂਡੇ ਨੇ ਕਿਹਾ ਕਿ ਉਸ ਨੇ ਕੋਈ ਗਲਤੀ ਨਹੀਂ ਕੀਤੀ। ਮੈਂ ਜੋ ਵੀ ਕੀਤਾ, ਉਸ ਨੇ ਕਈ ਔਰਤਾਂ ਦੀ ਜਾਨ ਬਚਾਈ ਹੈ। ਜੇ ਮੇਰੇ ਝੂਠ ਬੋਲਣ ਨਾਲ ਇਕ ਔਰਤ ਦੀ ਜਾਨ ਬਚ ਜਾਂਦੀ ਹੈ ਤਾਂ ਮੈਂ ਇਸ ਨੂੰ ਵਾਰ-ਵਾਰ ਕਰਾਂਗੀ।
ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ
ਪੂਨਮ ਪਾਂਡੇ ਨੇ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਉਣ ਲਈ ਆਪਣੇ ਪ੍ਰਸ਼ੰਸਕਾਂ ਤੇ ਦੋਸਤਾਂ ਤੋਂ ਮੁਆਫ਼ੀ ਮੰਗੀ ਹੈ। ਅਦਾਕਾਰਾ ਨੇ ਕਿਹਾ, ''ਜੇਕਰ ਮੈਂ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਇਸ ਲਈ ਮੁਆਫ਼ੀ ਮੰਗਣਾ ਚਾਹੁੰਦੀ ਹਾਂ।''
ਸਰਵਾਈਕਲ ਕੈਂਸਰ ਕਾਰਨ ਮੌਤ ਹੋਣ ਦੀ ਖ਼ਬਰ ਫੈਲਾਈ
ਦਰਅਸਲ, ਪੂਨਮ ਪਾਂਡੇ ਨੇ ਹਾਲ ਹੀ 'ਚ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਈ ਸੀ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਆਪਣੀ ਮੌਤ ਬਾਰੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਖ਼ਬਰ ਨਾਲ ਹਰ ਕੋਈ ਹੈਰਾਨ ਰਹਿ ਗਿਆ। ਇਸ ਖ਼ਬਰ ਦੇ ਕਈ ਘੰਟਿਆਂ ਬਾਅਦ ਅਦਾਕਾਰਾ ਨੇ ਇਕ ਵੀਡੀਓ ਪੋਸਟ ਕੀਤੀ ਤੇ ਕਿਹਾ ਕਿ ਉਹ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਹੈ। ਹਾਲਾਂਕਿ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਕਈ ਸਿਤਾਰਿਆਂ ਨੇ ਅਦਾਕਾਰਾ ਨੂੰ ਝਿੜਕਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।