ਇਹ ਮਸ਼ਹੂਰ ਪੰਜਾਬੀ ਗਾਇਕ ਜਲਦ ਕਰੇਗਾ ਇੰਟਰਨੈਸ਼ਨਲ ਸ਼ੋਅ

Thursday, Jan 16, 2025 - 04:56 PM (IST)

ਇਹ ਮਸ਼ਹੂਰ ਪੰਜਾਬੀ ਗਾਇਕ ਜਲਦ ਕਰੇਗਾ ਇੰਟਰਨੈਸ਼ਨਲ ਸ਼ੋਅ

ਜਲੰਧਰ- ਪੰਜਾਬੀ ਸੰਗੀਤ ਜਗਤ ਵਿੱਚ ਰੋਜ਼ਾਨਾ ਹੀ ਨਵੇਂ ਉੱਭਰਦੇ ਗਾਇਕ ਜਾਂ ਗੀਤਕਾਰ ਆਪਣੇ ਹੁਨਰ ਰਾਹੀਂ ਦੁਨੀਆਂ ਤੇ ਆਪਣਾ ਨਾਮ ਚਮਕਾ ਰਹੇ ਹਨ। ਬੇਸ਼ੱਕ ਹੀ ਅਜੋਕੀ ਗਾਇਕੀ ਕਾਫ਼ੀ ਗੰਧਲੀ ਹੋ ਚੁੱਕੀ ਹੈ ਪ੍ਰੰਤੂ ਫਿਰ ਵੀ ਸੁਰੀਲਾ ਗਾਉਣ‌ ਵਾਲੇ ਫਨ਼ਕਾਰਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਅੱਜ ਅਸੀਂ ਪੰਜਾਬੀ ਸੰਗੀਤਕ ਯੁੱਗ ਵਿੱਚ ਨਵੇਂ ਉੱਭਰਦੇ ਗਾਇਕ ਤੇ ਗੀਤਕਾਰ “ਸੱਬਾ” ਦੀ ਗੱਲ ਕਰਨ ਜਾ ਰਹੇ ਹਾਂ। ਜਿਸ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕਰਨ ਮਗਰੋਂ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Sabba (@sabba_official)

ਇਹ ਵੀ ਪੜ੍ਹੋ- ਕ੍ਰਾਇਮ ਬ੍ਰਾਂਚ ਦੇ ਇੰਸਪੈਕਟਰ ਦਯਾ ਹੱਥ ਸੈਫ ਹਮਲੇ ਦੀ ਜਾਂਚ, ਕਰ ਚੁੱਕੇ ਨੇ ਕਈ ਐਨਕਾਊਂਟਰ


ਦੱਸ ਦਈਏ ਕਿ ਪੰਜਾਬੀ ਸੰਗੀਤ ਜਗਤ 'ਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਨੌਜਵਾਨ ਅਤੇ ਚਰਚਿਤ ਗਾਇਕ ਸੱਬਾ, ਜੋ ਜਲਦ ਹੀ ਆਪਣੇ ਪਹਿਲੇ ਇੰਟਰਨੈਸ਼ਨਲ ਟੂਰ ਲੜੀ ਦਾ ਹਿੱਸਾ ਬਣਨ ਜਾ ਰਿਹਾ ਹੈ, ਜਿਸ ਮੱਦੇਨਜ਼ਰ ਉਹ ਯੂਕੇ ਵਿਖੇ ਸੰਪੰਨ ਹੋਣ ਵਾਲੇ ਕਈ ਗ੍ਰੈਂਡ ਕੰਸਰਟ ਨੂੰ ਅੰਜ਼ਾਮ ਦੇਵੇਗਾ।'ਵਿਬੇਜ਼ ਬਰਮਿੰਘਮ' ਅਤੇ 'ਮੀਰੂ ਪ੍ਰੋਡੋਕਸ਼ਨ' ਵੱਲੋਂ ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ 'ਚ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀਆਂ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਤਰਤੀਬਬੱਧ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਨ ਪ੍ਰਮੁੱਖ ਨੇ ਦੱਸਿਆ ਕਿ ਸੰਗੀਤਕ ਸਭਾਵਾਂ ਵਿੱਚ ਆਪਣੀ ਅਲਹਦਾ ਹੋਂਦ ਦਾ ਇਜ਼ਹਾਰ ਅਤੇ ਅਹਿਸਾਸ ਕਰਵਾ ਰਿਹਾ ਹੈ ਗਾਇਕ ਸੱਬਾ, ਜੋ ਪਹਿਲੀ ਵਾਰ ਵਿਦੇਸ਼ੀ ਵਿਹੜਿਆਂ ਵਿੱਚ ਆਪਣੀ ਉਮਦਾ ਗਾਇਕੀ ਦਾ ਮੁਜ਼ਾਹਰਾ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ-ਪਿਤਾ ਸੈਫ ਨੂੰ ਮਿਲਣ ਹਸਪਤਾਲ ਪੁੱਜੇ ਸਾਰਾ- ਇਬਰਾਹਿਮ ਅਲੀ ਖ਼ਾਨ, ਦੇਖੋ ਵੀਡੀਓ

ਪੰਜਾਬੀ ਸੰਗੀਤ ਜਗਤ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਨੌਜਵਾਨ ਅਤੇ ਚਰਚਿਤ ਗਾਇਕ ਸੱਬਾ, ਜੋ ਜਲਦ ਹੀ ਅਪਣੀ ਪਹਿਲੀ ਇੰਟਰਨੈਸ਼ਨਲ ਟੂਰ ਲੜੀ ਦਾ ਹਿੱਸਾ ਬਣਨ ਜਾ ਰਿਹਾ ਹੈ, ਜਿਸ ਮੱਦੇਨਜ਼ਰ ਉਹ ਯੂਕੇ ਵਿਖੇ ਸੰਪੰਨ ਹੋਣ ਵਾਲੇ ਕਈ ਗ੍ਰੈਂਡ ਕੰਸਰਟ ਨੂੰ ਅੰਜ਼ਾਮ ਦੇਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News