ਵਿਰੋਧ ਕਰਨ ਵਾਲਿਆਂ 'ਤੇ ਭੜਕੇ ਦਿਲਜੀਤ ਦੋਸਾਂਝ, ਦਿੱਤੀ ਇਹ ਨਸੀਹਤ
Monday, Dec 09, 2024 - 10:11 AM (IST)
ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੌਣਕਾਂ ਲਗਾ ਦਿੱਤੀਆਂ। ਉਨ੍ਹਾਂ ਨੇ ਸ਼ੋਅ ਦੀਆਂ ਟਿਕਟਾਂ ਬਲੈਕ ਹੋਣ 'ਤੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ।ਕੰਸਰਟ ਖਤਮ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਐਕਸ 'ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਸ 'ਚ ਉਨ੍ਹਾਂ ਨੇ ਕਿਹਾ- ਮੇਰੇ ਖਿਲਾਫ ਕੁਝ ਅਜਿਹਾ ਹੋ ਰਿਹਾ ਹੈ ਕਿ ਮੇਰੀਆਂ ਟਿਕਟਾਂ ਨੂੰ ਬਲੈਕ ਕੀਤਾ ਜਾ ਰਿਹਾ ਹੈ। ਤਾਂ ਭਾਈ, ਟਿਕਟਾਂ ਬਲੈਕ ਹੋਣ ਵਿੱਚ ਮੇਰਾ ਕੋਈ ਕਸੂਰ ਨਹੀਂ। ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਵਿੱਚ ਵੇਚਦੇ ਹੋ ਤਾਂ ਇਸ ਵਿੱਚ ਕਲਾਕਾਰ ਦਾ ਕੀ ਕਸੂਰ ਹੈ?
'ਨਾ ਤਾਂ ਮੈਨੂੰ ਬਦਨਾਮੀ ਦਾ ਡਰ ਹੈ, ਨਾ ਹੀ ਮੈਨੂੰ ਕੋਈ ਟੈਨਸ਼ਨ ਹੈ। ਇਹ ਸਭ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿਨੇਮਾ ਭਾਰਤ ਵਿੱਚ ਆਇਆ। 10 ਦਾ 20, 20 ਦਾ 10 ਚੱਲ ਰਿਹਾ ਹੈ, ਸਮਾਂ ਬਦਲ ਗਿਆ ਹੈ। ਇਸ ਤੋਂ ਪਹਿਲਾਂ ਫ਼ਿਲਮਾਂ ਵਿੱਚ ਅਦਾਕਾਰਾਂ ਤੇ ਗਾਇਕਾਂ ਦੀ ਪਿੱਠ ਥਾਪੜਦੀ ਸੀ। ਉਸ ਸਮੇਂ ਤੋਂ ਦੇਸ਼ ਵਿੱਚ ਟਿਕਟਾਂ ਬਲੈਕ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕੇਸ :ਅਦਾਲਤ ਨੇ ਪੁਲਸ ਮੁਲਾਜ਼ਮ ਸਣੇ ਦੋ ਸਰਕਾਰੀ ਗਵਾਹਾਂ ਖਿਲਾਫ ਵਾਰੰਟ ਕੀਤੇ ਜਾਰੀ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਤੋਂ ਪਹਿਲਾਂ ਇੰਦੌਰ ਪੁਲਸ ਨੇ 2 ਲੋਕਾਂ ਨੂੰ ਬਲੈਕ ਟਿਕਟਾਂ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਬਲੈਕ ਟਿਕਟਾਂ ਵੇਚ ਰਹੇ ਸਨ। ਇਨ੍ਹਾਂ ਲੋਕਾਂ ਨੇ ਆਨਲਾਈਨ ਟਿਕਟ ਖਰੀਦੀ ਸੀ ਅਤੇ 10,000 ਰੁਪਏ 'ਚ ਵੇਚ ਰਹੇ ਸਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿਲਜੀਤ ਦੋਸਾਂਝ ਦਾ ਕੰਸਰਟ ਬੈਂਗਲੁਰੂ 'ਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।