ਪੰਜਾਬੀ ਅਦਾਕਾਰ ਦੇ ਵਿਆਹ ਦੀਆਂ ਤਸਵੀਰਾਂ ਨੇ ਫੈਨਜ਼ ਦਾ ਖਿੱਚਿਆ ਧਿਆਨ, ਦੇਖੋ ਤਸਵੀਰਾਂ
Wednesday, Feb 12, 2025 - 10:29 AM (IST)
ਜਲੰਧਰ- ਪੰਜਾਬੀ ਅਦਾਕਾਰ ਅੰਮ੍ਰਿਤ ਅੰਬੀ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਬਟੋਰ ਰਹੇ ਹਨ। ਕਲਾਕਾਰ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਪਰ ਛਾਏ ਹੋਏ ਹਨ।ਕਲਾਕਾਰ ਦੇ ਵਿਆਹ ਦੀਆਂ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ।
ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅੰਮ੍ਰਿਤ ਅੰਬੀ ਨੂੰ ਵਧਾਈ ਦਿੱਤੀ ਜਾ ਰਹੀ ਹੈ।ਮਸ਼ਹੂਰ ਅਦਾਕਾਰ ਨੇ ਆਪਣੇ ਇੰਸਟਾ ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਸਾਰਿਆਂ ਦਾ ਨਿੱਘੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਖਾਸ ਧੰਨਵਾਦ ❤️...ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ, ਅਤੇ ਇਸ ਜੋੜੇ ਨੂੰ ਖੂਬਸੂਰਤ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦੀ ਹੋਣ ਵਾਲੀ ਪਤਨੀ ਦਾ ਨਾਂਅ ਕਮਲ ਘੁਮਾਣ ਹੈ। ਉਨ੍ਹਾਂ ਦੀ ਇੰਸਟਾਗ੍ਰਾਮ ਬਾਓ ਦੀ ਗੱਲ ਕਰਿਏ ਤਾਂ ਉਨ੍ਹਾਂ ਇਸ ਵਿੱਚ (psychologist) ਮਨੋਵਿਗਿਆਨੀ ਅਤੇ ਫੈਸ਼ਨ ਡਿਜ਼ਾਈਨਰ ਲਿਖਿਆ ਹੈ। ਉਨ੍ਹਾਂ ਦੇ ਵਿਆਹ ਦੇ ਜ਼ਸ਼ਨ ਵਿੱਚ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ।
ਦੱਸ ਦਈਏ ਕਿ ਅੰਮ੍ਰਿਤ ਅੰਬੀ ਨੇ ‘ਜ਼ੋਰਾ ਦਸ ਨੰਬਰੀਆ, ‘ਜ਼ੋਰਾ-2’, ‘ਕਿਸਮਤ-2’, ‘ਮੋਹ’, ‘ਹੈਟਰਜ਼’, ‘ਗੋਡੇ-ਗੋਡੇ ਚਾਅ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਦੱਸ ਦੇਈਏ ਕਿ ਹਾਲ ਹੀ ਵਿੱਚ ਅੰਮ੍ਰਿਤ ਅੰਬੀ ਫਿਲਮ ਗੋਡੇ ਗੋਡੇ ਚਾਅ ਅਤੇ ਜ਼ਿੰਦਗੀ ਜ਼ਿੰਦਾਬਾਦ ਵਿੱਚ ਵਿਖਾਈ ਦਿੱਤੇ ਸੀ।