ਦੂਜੀ ਵਾਰ ਵਿਆਹ ਕਰਵਾਉਣਾ ਚਾਹੁੰਦੀ ਹੈ ਸਰਗੁਣ ਮਹਿਤਾ, ਕੀਤਾ ਖੁਲਾਸਾ
Friday, Nov 15, 2024 - 03:23 PM (IST)
ਮੁੰਬਈ- ਸਰਗੁਣ ਮਹਿਤਾ ਪਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ। ਉਹ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।ਸਰਗੁਣ ਮਹਿਤਾ ਪੰਜਾਬੀ ਸਿਨੇਮਾ ਦੀਆਂ ਸ਼ਾਨਦਾਰ ਅਦਾਕਾਰਾਂ ਵਿੱਚੋਂ ਇੱਕ ਹੈ। ਇਸ ਸਮੇਂ ਅਦਾਕਾਰਾ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਇਸ ਤੋਂ ਇਲਾਵਾ ਅਦਾਕਾਰਾ ਹੁਣ ਆਪਣੇ ਇੱਕ ਪੋਡਕਾਸਟ ਕਾਰਨ ਵੀ ਲਗਾਤਾਰ ਚਰਚਾ ਵਿੱਚ ਹੈ।ਜੀ ਹਾਂ ਦਰਅਸਲ ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਪੋਡਕਾਸਟ ਵਿੱਚ ਆਪਣੇ ਦਿਲ ਦੀਆਂ ਕਾਫੀ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਅਜਿਹੀ ਗੱਲ ਦੱਸੀ, ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹੋਏ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, PHOTOS ਹੋਈਆਂ ਵਾਇਰਲ
ਕਿਸ ਨਾਲ ਦੂਜਾ ਵਿਆਹ ਕਰਨਾ ਚਾਹੁੰਦੀ ਹੈ ਸਰਗੁਣ ਮਹਿਤਾ
ਇੱਕ ਪੋਡਕਾਸਟ ਦੌਰਾਨ ਸਰਗੁਣ ਮਹਿਤਾ ਨੇ ਕਿਹਾ, "ਮੇਰੀ ਅਤੇ ਰਵੀ ਦੀ ਕਾਫੀ ਸਮੇਂ ਤੋਂ ਇੱਛਾ ਹੈ ਕਿ ਅਸੀਂ ਆਪਣਾ ਵਿਆਹ ਦੂਜੀ ਵਾਰ ਕਰੀਏ, ਕਿਉਂਕਿ ਪਹਿਲਾਂ ਜਦੋਂ ਅਸੀਂ ਵਿਆਹ ਕੀਤਾ ਸੀ, ਉਸ ਵਿੱਚ ਤਸਵੀਰਾਂ ਚੰਗੀਆਂ ਨਹੀਂ ਆਈਆਂ ਸੀ। ਅਸੀਂ ਸੋਚਿਆ ਸੀ ਕਿ ਅਸੀਂ ਵਿਆਹ ਦੀ 10ਵੀਂ ਵਰ੍ਹੇਗੰਢ ਉਤੇ ਆਪਣੇ ਖਾਸ ਦੋਸਤਾਂ ਨਾਲ ਬਾਹਰ ਜਾ ਕੇ ਦੁਬਾਰਾ ਵਿਆਹ ਕਰਾਂਗੇ ਪਰ ਉਸ ਸਮੇਂ ਅਸੀਂ ਦੋਵੇਂ ਕੰਮ ਵਿੱਚ ਬਿਜ਼ੀ ਸੀ, ਇਸ ਲਈ ਅਸੀਂ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਕਰ ਸਕੇ।" ਤੁਹਾਨੂੰ ਦੱਸ ਦੇਈਏ ਕਿ ਇਸ ਦਸੰਬਰ ਇਹ ਜੋੜਾ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਵੇਗਾ।
ਸਰਗੁਣ ਮਹਿਤਾ ਅਤੇ ਰਵੀ ਦੂਬੇ ਦੀ ਲਵ ਸਟੋਰੀ
ਤੁਹਾਨੂੰ ਦੱਸ ਦੇਈਏ ਕਿ ਰਵੀ ਅਤੇ ਸਰਗੁਣ ਪਹਿਲੀ ਵਾਰ ਟੀਵੀ ਸ਼ੋਅ '12/24 ਕਰੋਲ ਬਾਗ਼' ਦੇ ਸੈੱਟ 'ਤੇ ਮਿਲੇ ਸਨ। ਜਦੋਂ ਦੋਹਾਂ ਨੂੰ ਸੀਰੀਅਲ 'ਚ ਪਤੀ-ਪਤਨੀ ਦੀ ਭੂਮਿਕਾ 'ਚ ਕਾਸਟ ਕੀਤਾ ਗਿਆ ਤਾਂ ਦੋਵੇਂ ਇੱਕ-ਦੂਜੇ ਵੱਲ ਆਕਰਸ਼ਿਤ ਹੋ ਗਏ ਅਤੇ ਡੇਟਿੰਗ ਕਰਨ ਲੱਗੇ, ਬਾਅਦ 'ਚ 'ਨੱਚ ਬੱਲੀਏ' ਦੇ ਸੈੱਟ 'ਤੇ ਰਵੀ ਨੇ ਸਰਗੁਣ ਨੂੰ ਪ੍ਰਪੋਜ਼ ਕੀਤਾ ਅਤੇ 7 ਦਸੰਬਰ 2013 ਨੂੰ ਦੋਹਾਂ ਨੇ ਵਿਆਹ ਕਰਵਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।