ਰਣਜੀਤ ਬਾਵਾ ਨੇ ਐਲਬਮ 'ਲਾਊਡ' ਤੋਂ ਪਹਿਲਾਂ ਦਿੱਤਾ ਲੋਕਾਂ ਨੂੰ ਖ਼ਾਸ ਸਰਪ੍ਰਾਈਜ਼, ਕਿਹਾ ਬੱਸ ਹੁਣ 'ਬੰਬ ਹੀ ਹੋਉ'
Wednesday, Jun 23, 2021 - 05:01 PM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਗੀਤਾਂ ਦੇ ਸਦਕਾ ਪੰਜਾਬੀ ਸੰਗੀਤ ਜਗਤ ਵਿਚ ਖ਼ਾਸ ਰੁਤਬਾ ਰੱਖਣ ਵਾਲੇ ਰਣਜੀਤ ਬਾਵਾ ਬਹੁਤ ਜਲਦ ਆਪਣੇ ਪ੍ਰਸ਼ੰਸਕਾਂ ਲਈ ਆਪਣੀ ਨਵੀਂ ਐਲਬਮ 'ਲਾਊਡ' (LOUD) ਲੈ ਕੇ ਆ ਰਹੇ ਹਨ। ਆਪਣੀ ਇਸ ਐਲਬਮ ਨਾਲ ਰਣਜੀਤ ਬਾਵਾ ਹੁਣ ਆਪਣੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਇੱਕ ਹੋਰ ਸਰਪ੍ਰਾਈਜ਼ ਦੇਣ ਵਾਲੇ ਹਨ। ਰਣਜੀਤ ਬਾਵਾ ਦਾ ਇਸ ਐਲਬਮ ਵਿਚ ਪੰਜਾਬੀ ਸੰਗੀਤ ਜਗਤ ਦੇ ਬੰਬ ਜੱਟ ਅੰਮ੍ਰਿਤ ਮਾਨ ਨਾਲ ਕੋਲੈਬੋਰੇਸ਼ਨ ਹੋ ਸਕਦਾ ਹੈ।
ਇਸ ਦਾ ਹਿੰਟ ਰਣਜੀਤ ਬਾਵਾ ਦੇ ਖ਼ੁਦ ਦਿੱਤਾ ਹੈ। ਰਣਜੀਤ ਬਾਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਅੰਮ੍ਰਿਤ ਮਾਨ ਉਨ੍ਹਾਂ ਨਾਲ ਦਿਖਾਈ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਐਲਬਮ 'LOUD' ਦਾ ਟਾਈਟਲ ਟਰੈਕ ਅਗਲੇ ਹਫ਼ਤੇ ਆਉਣ ਵਾਲਾ ਹੈ। ਅੰਮ੍ਰਿਤ ਮਾਨ ਦਾ ਲਿਖਿਆ ਗੀਤ ਰਣਜੀਤ ਬਾਵਾ ਤਾਂ ਗਾ ਹੀ ਰਹੇ ਨੇ ਪਰ ਰਣਜੀਤ ਬਾਵਾ ਨਾਲ ਅੰਮ੍ਰਿਤ ਦੀ ਗੀਤ ਵਿਚ ਫ਼ੀਚਰਿੰਗ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਵੀ ਹੈ ਕਿ ਅੱਜਕੱਲ੍ਹ ਅੰਮ੍ਰਿਤ ਮਾਨ ਐਲਬਮ ਦੀ 'ਇੰਟਰੋ' ਨੂੰ ਲੈ ਆਪਣਾ ਵੌਇਸ ਓਵਰ ਵੀ ਦੇ ਰਹੇ ਹਨ। ਹੋ ਸਕਦਾ ਹੈ ਰਣਜੀਤ ਬਾਵਾ ਦੀ ਐਲਬਮ ਦੀ ਸ਼ੁਰੂਆਤੀ ਇੰਟਰੋ ਵਿਚ ਅੰਮ੍ਰਿਤ ਮਾਨ ਦੀ ਆਵਾਜ਼ ਸੁਣਨ ਨੂੰ ਮਿਲੇ।
ਚਲੋ ਜੋ ਵੀ ਹੁੰਦਾ ਹੈ ਪ੍ਰਸ਼ੰਸਕਾਂ ਲਈ ਬੰਬ ਹੀ ਹੋਵੇਗਾ, ਕਿਉਂਕਿ ਰਣਜੀਤ ਬਾਵਾ ਅਜਿਹਾ ਕਲਾਕਾਰ ਹੈ, ਜੋ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲ ਜਿੱਤਦਾ ਹੈ ਤੇ ਦੂਜਾ ਕਲਾਕਾਰ ਅੰਮ੍ਰਿਤ ਮਾਨ ਆਪਣੀ ਕਲਮ ਨਾਲ ਲੋਕਾਂ ਦੇ ਦਿੱਲ ਟੁੰਬਦਾ ਹੈ। ਹਾਲ ਹੀ ਵਿਚ ਰਣਜੀਤ ਬਾਵਾ ਨੇ ਆਪਣੀ ਐਲਬਮ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ, ਜਿਸ ਵਿਚ ਲਿਖਿਆ ਸੀ 'ਸਪੀਕਰਾਂ ਦੀ ਆਵਾਜ਼ ਘੱਟ ਹੀ ਰੱਖਿਓ, ਬਾਵਾ ਆਪ ਹੀ ਉੱਚਾ ਗਾਉਂਦਾ ਹੈ।' ਇਸ ਪੂਰੀ ਐਲਬਮ ਦਾ ਮਿਉਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ, ਜਿਸ ਵਿਚ ਤਹਾਨੂੰ ਹਿੱਟ ਗੀਤਕਾਰਾਂ ਦੇ ਲਿਖੇ ਗੀਤ ਰਣਜੀਤ ਬਾਵਾ ਦੀ ਦਮਦਾਰ ਆਵਾਜ਼ 'ਚ ਸੁਣਨ ਨੂੰ ਮਿਲਣਗੇ।