ਰਿਹਾਈ ਤੋਂ ਬਾਅਦ 'ਮੰਨਤ' ਤੋਂ ਆਰੀਅਨ ਖ਼ਾਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਕਰ ਰਿਹੈ ਰਿਲੈਕਸ

10/31/2021 12:26:31 PM

ਮੁੰਬਈ- ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਬੀਤੇ ਦਿਨਾਂ ਤੋਂ ਹੀ ਕਾਫੀ ਚਰਚਾ 'ਚ ਸੀ। ਵੱਡੇ ਪੁੱਤਰ ਆਰੀਅਨ ਦੇ ਡਰੱਗ ਮਾਮਲੇ 'ਚ ਜੇਲ੍ਹ 'ਚ ਜਾਣ ਤੋਂ ਬਾਅਦ ਹੀ ਸ਼ਾਹਰੁਖ ਖ਼ਾਨ ਕਾਫੀ ਪਰੇਸ਼ਾਨ ਸੀ। ਆਲਮ ਤਾਂ ਇਹ ਸੀ ਕਿ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ 'ਮੰਨਤ' 'ਚ ਕਈ ਦਿਨਾਂ ਤੋਂ ਮਾਊਸੀ ਛਾਈ ਹੋਈ ਸੀ ਪਰ ਹੁਣ 28 ਦਿਨ ਬਾਅਦ ਆਰੀਅਨ ਦੀ ਰਿਹਾਈ ਤੋਂ ਬਾਅਦ ਇਕ ਵਾਰ ਫਿਰ ਸ਼ਨੀਵਾਰ ਨੂੰ 'ਮੰਨਤ' ਜਗਮਗਾ ਉਠਿਆ ਹੈ।

PunjabKesari
ਆਰੀਅਨ ਦੇ ਸਵਾਗਤ 'ਚ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਨੇ ਮੰਨਤ ਨੂੰ ਲਾਈਟਾਂ ਨਾਲ ਸਜਾ ਦਿੱਤਾ ਹੈ। ਆਰੀਅਨ ਖ਼ਾਨ ਦੀ ਘਰ ਵਾਪਸੀ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਮੰਨਤ ਦੇ ਅੰਦਰ ਦਾ ਮਾਹੌਲ ਕਿੱਦਾ ਦਾ ਹੈ।

PunjabKesari
ਹੁਣ ਰਿਹਾਈ ਦੇ ਬਾਅਦ ਆਰੀਅਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਆਰੀਅਨ ਆਪਣੇ ਘਰ ਪਹੁੰਚਣ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਦਿਵਾਲੀ ਤੋਂ ਪਹਿਲਾਂ ਹੀ ਸ਼ਾਹਰੁਖ ਖ਼ਾਨ ਦੇ ਬੰਗਲੇ ਮੰਨਤ ਨੂੰ ਆਰੀਅਨ ਖ਼ਾਨ ਦੀ ਘਰ ਵਾਪਸੀ ਦੀ ਖੁਸ਼ੀ 'ਚ ਸਜਾਇਆ ਗਿਆ।

PunjabKesari
ਆਰੀਅਨ ਸ਼ਨੀਵਾਰ ਸਵੇਰੇ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਹਨ। ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਡਰੱਗ ਮਾਮਲੇ 'ਚ ਦੋਸ਼ੀ ਹਨ। ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਆਰੀਅਨ ਖ਼ਾਨ ਸ਼ੁੱਕਰਵਾਰ ਨੂੰ ਹੀ ਬਾਹਰ ਆ ਜਾਂਦੇ ਪਰ ਤਕਨੀਕੀ ਕਾਰਨਾਂ ਨਾਲ ਉਨ੍ਹਾਂ ਨੂੰ ਸ਼ੁੱਕਰਵਾਰ ਦੀ ਰਾਤ ਵੀ ਜੇਲ੍ਹ 'ਚ ਰਹਿਣਾ ਪਿਆ। ਆਰੀਅਨ ਨੂੰ ਬੰਬਈ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ।ਆਰੀਅਨ ਨੂੰ ਐੱਨ.ਸੀ.ਬੀ. ਨੇ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ ਤੋਂ ਗ੍ਰਿਫਤਾਰ ਕੀਤਾ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਆਰੀਅਨ ਖ਼ਾਨ ਕਰੂਜ਼ ਸ਼ਿਪ 'ਤੇ ਰੇਵ ਪਾਰਟੀ ਕਰਨ ਜਾ ਰਹੇ ਸਨ ਜਿਸ 'ਚ ਡਰੱਗ ਸਰਵ ਹੋਣ ਵਾਲੀ ਸੀ। ਕੋਰਟ ਨੇ ਆਰੀਅਨ ਨੂੰ 14 ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਹੈ।


Aarti dhillon

Content Editor

Related News