ਛੋਟੀਆਂ ਬੱਚੀਆਂ ਨੂੰ ਗਲੇ ਲਗਾ ਬੌਬੀ ਅਤੇ ਅਭੈ ਨੇ ਕਲਿੱਕ ਕਰਵਾਈਆਂ ਤਸਵੀਰਾਂ, ਹਰ ਪਾਸੇ ਹੋ ਰਹੀ ਹੈ ਤਾਰੀਫ

05/06/2022 1:38:40 PM

ਮੁੰਬਈ- ਅਦਾਕਾਰ ਬੌਬੀ ਦਿਓਲ ਭਾਵੇਂ ਹੀ ਫਿਲਮਾਂ 'ਚ ਪਿਤਾ ਧਰਮਿੰਦਰ ਅਤੇ ਭਰਾ ਸੰਨੀ ਦਿਓਲ ਦੀ ਤਰ੍ਹਾਂ ਨਾਂ ਨਹੀਂ ਕਮਾ ਪਾਏ ਪਰ ਓ.ਟੀ.ਟੀ ਪਲੇਟਫਾਰਮ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਬਾਬਾ ਨਿਰਾਲਾ ਬਣ ਕੇ ਬੌਬੀ ਦਿਓਲ ਨੇ ਜਨਤਾ ਦਾ ਖੂਬ ਮਨੋਰੰਜਨ ਕੀਤਾ ਹੈ। 'ਆਸ਼ਰਮ' ਸੀਰੀਜ ਦਾ ਹਿੱਸਾ ਬਣਨ ਤੋਂ ਬਾਅਦ ਅਦਾਕਾਰ ਦੀ ਫੈਨ ਫੋਲੋਇੰਗ 'ਚ ਕਾਫੀ ਵਾਧਾ ਹੋਇਆ ਹੈ। 

PunjabKesari
ਹਾਲ ਹੀ 'ਚ ਬੌਬੀ ਆਪਣੇ ਕਜ਼ਿਨ ਭਰਾ ਅਭੈ ਦਿਓਲ ਦੇ ਨਾਲ ਨਜ਼ਰ ਆਏ। ਰੈਸਤਰਾਂ ਦੇ ਬਾਹਰ ਜਿਵੇਂ ਹੀ ਕੁਝ ਗਰੀਬ ਬੱਚਿਆਂ ਨੇ ਦਿਓਲ ਭਰਾਵਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਘੇਰ ਲਿਆ ਅਤੇ ਫਿਰ ਕੁਝ ਅਜਿਹਾ ਹੋਇਆ ਕਿ ਲੋਕ ਅਦਾਕਾਰ ਦੀ ਤਾਰੀਫ਼ ਕਰਨ ਲੱਗੇ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੌਬੀ ਦਿਓਲ ਅਤੇ ਅਭੈ ਜਿਵੇਂ ਹੀ ਰੈਸਤਰਾਂ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਦੇਖ ਕੇ ਕੁਝ ਗਰੀਬ ਬੱਚੇ ਭੱਜਦੇ ਹੋਏ ਆਏ ਅਤੇ ਉਨ੍ਹਾਂ ਦੇ ਗਲੇ ਲੱਗ ਜਾਂਦੇ ਹਨ।

PunjabKesari
ਇਸ ਦੌਰਾਨ ਬੌਬੀ ਉਨ੍ਹਾਂ ਨੂੰ ਪਿਆਰ ਨਾਲ ਮਿਲਦੇ ਹਨ ਅਤੇ ਦੇਖ ਮੁਸਕੁਰਾਉਂਦੇ ਹਨ। ਅਭੈ ਨੇ ਵੀ ਦਿਲ ਖੋਲ੍ਹ ਕੇ ਆਪਣਾ ਪਿਆਰ ਲੁਟਾਇਆ। ਦੋਵੇਂ ਭਰਾਵਾਂ ਨੇ ਇਕ-ਇਕ ਕਰਕੇ ਇਨ੍ਹਾਂ ਬੱਚਿਆਂ ਨਾਲ ਤਸਵੀਰਾਂ ਖਿੱਚਵਾਈਆਂ। 

PunjabKesari
ਬੌਬੀ ਅਤੇ ਅਭੈ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਦੋਵਾਂ ਦੀਆਂ ਤਾਰੀਫਾਂ ਕਰ ਰਹੇ ਹਨ।


ਇਕ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ-'ਦਿਓਲ ਹਮੇਸ਼ਾ ਇੰਨੇ ਵਿਨਿਮਰ ਹੁੰਦੇ ਹਨ। ਉਧਰ ਇਕ ਹੋਰ ਯੂਜ਼ਰ ਨੇ ਲਿਖਿਆ-'ਰਿਸਪੈਸਟ ਸਰ'। ਉਧਰ ਇਕ ਯੂਜ਼ਰ ਨੇ ਲਿਖਿਆ-' ਉਹ ਬਹੁਤ ਸਵੀਟ ਹਨ'।

PunjabKesari
ਕੰਮ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਗੁਪਤ', 'ਕਰੀਬ', 'ਸੋਲਜਰ', ਬਿੱਛੂ','ਅਜਨਬੀ', ਹਮਰਾਜ਼','ਕਿਸਮਤ', 'ਬਰਦਾਸ਼ਤ', 'ਆਪਣੇ', 'ਨਕਾਬ', 'ਯਮਲਾ ਪਗਲਾ ਦੀਵਾਨਾ', 'ਰੇਸ' ਅਤੇ 'ਹਾਊਸਫੁੱਲ 4' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।


Aarti dhillon

Content Editor

Related News