ਮ੍ਰਿਤਕ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਨੀਰੂ ਬਾਜਵਾ ਨੇ ਸਾਈਨ ਕੀਤੀ ਪਟੀਸ਼ਨ

Tuesday, Aug 16, 2022 - 11:02 AM (IST)

ਮ੍ਰਿਤਕ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਨੀਰੂ ਬਾਜਵਾ ਨੇ ਸਾਈਨ ਕੀਤੀ ਪਟੀਸ਼ਨ

ਬਾਲੀਵੁੱਡ ਡੈਸਕ- ਮਨਦੀਪ ਕੌਰ ਖੁਦਕੁਸ਼ੀ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਫ਼ਿਲਮੀ ਸਿਤਾਰੇ ਮਨਦੀਪ ਕੌਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਦੁਨੀਆ ’ਚ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਨਮ ਬਾਜਵਾ ਦੇ ਹੌਟ ਫ਼ੋਟੋਸ਼ੂਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ, ਤਸਵੀਰਾਂ ’ਚ ਦਿੱਤੇ ਗਲੈਮਰਸ ਪੋਜ਼

ਹੁਣ ਇੰਟਰਨੈੱਟ ’ਤੇ change.org ਨਾਂ ਦੀ ਵੈੱਬਸਾਈਟ ’ਤੇ ‘ਜਸਟਿਸ ਫ਼ਾਰ ਮਨਦੀਪ ਕੌਰ’ ਨਾਂ ਦਾ ਪੇਜ ਬਣਾਇਆ ਗਿਆ ਹੈ। ਜਿਸ ’ਤੇ ਲੋਕ ਪਟੀਸ਼ਨ ਸਾਈਨ ਕਰਕੇ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। 

PunjabKesari

ਹਾਲ ਹੀ ’ਚ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਇਸ ਪਟੀਸ਼ਨ ਨੂੰ ਸਾਈਨ ਕੀਤਾ ਹੈ। ਅਦਾਕਾਰਾ ਨੇ ਸਾਈਨ ਕਰਨ ਤੋਂ ਬਾਅਦ ਉਸ ਦਾ ਸਕ੍ਰੀਨਸ਼ਾਰਟ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝਾ ਕੀਤਾ ਹੈ ਅਤੇ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਹੋਰ ਲੋਕਾਂ ਨੂੰ ਇਸ ਨਾਲ ਜੁੜਨ ਲਈ ਕਿਹਾ। ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਘਟਨਾ ਲਈ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਵਿਰੋਧ ਜਤਾਇਆ ਸੀ। 

ਇਹ ਵੀ ਪੜ੍ਹੋ : ਆਜ਼ਾਦੀ ਦਿਵਸ ਮੌਕੇ ਹੱਥ ’ਚ ਤਿਰੰਗਾ ਲੈਕੇ ਨਜ਼ਰ ਆਈ ਸ਼ਹਿਨਾਜ਼, ਮਨਾਇਆ ਆਜ਼ਾਦੀ ਦਾ ਜਸ਼ਨ

ਦੱਸਣਯੋਗ ਹੈ ਕਿ ਨਿਊਯਾਰਕ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਮਨਦੀਪ ਕੌਰ ਆਪਣੇ ਪਿੱਛੇ ਚਾਰ ਅਤੇ ਛੇ ਸਾਲ ਦੀਆਂ ਦੋ ਧੀਆਂ ਨੂੰ ਛੱਡ ਗਈ ਹੈ। 


author

Shivani Bassan

Content Editor

Related News