ਲੋਕਾਂ ਦੀ ਮੰਗ, ਮੇਰੀ ਪਹਿਚਾਣ ਹੈ ਐਕਸ਼ਨ : ਸੰਨੀ ਦਿਓਲ

08/08/2023 1:11:56 PM

ਅਦਾਕਾਰ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦਾ ਲੋਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਪਰ ਅਗਲੇ ਹਫਤੇ ਲੋਕਾਂ ਦਾ ਇਹ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। 11 ਅਗਸਤ ਨੂੰ ‘ਗਦਰ-2’ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਵੀ ਲੋਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਫ਼ਿਲਮ ਡਰਾਮਾ ਅਤੇ ਐਕਸ਼ਨ ਨਾਲ ਭਰਪੂਰ ਹੈ। ਫ਼ਿਲਮ ਵਿਚ ਸੰਨੀ ਦਿਓਲ ਨਾਲ ਹੀ ਅਮੀਸ਼ਾ ਪਟੇਲ, ਮਨੀਸ਼ ਵਾਧਵਾ, ਉਤਕ੍ਰਸ਼ ਸ਼ਰਮਾ ਅਤੇ ਸਿਮਰਤ ਕੌਰ ਆਦਿ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਨੂੰ ਲੈ ਕੇ ਸੰਨੀ ਦਿਓਲ, ਅਮੀਸ਼ਾ ਪਟੇਲ, ਮਨੀਸ਼ ਵਾਧਵਾ, ਉਤਕ੍ਰਸ਼ ਸ਼ਰਮਾ ਅਤੇ ਸਿਮਰਤ ਕੌਰ ਨੇ ਜਗਬਾਣੀ/ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

PunjabKesari

ਪੁਰਾਣੀ ਫ਼ਿਲਮ ਦੀ ਝਲਕ ਵੀ ਦੇਖਣ ਨੂੰ ਮਿਲੇਗੀ : ਸੰਨੀ

ਤੁਸੀਂ ਬਹੁਤ ਸਾਰੀਆਂ ਫ਼ਿਲਮ ਕੀਤੀਆਂ ਹਨ, ਤੁਹਾਡੇ ਹਿਸਾਬ ਨਾਲ ਤੁਹਾਡੀਆਂ ਫਿਲਮਾਂ ਵਿਚ ਲੋਕ ਕੀ ਪਸੰਦ ਕਰਦੇ ਹਨ?
ਮੈਂ ਆਮ ਲੋਕਾਂ ਨਾਲ ਜੁੜੇ ਰੋਲ ਕਰਦਾ ਹਾਂ। ਇਹੀ ਕਾਰਣ ਹੈ ਕਿ ਲੋਕ ਫ਼ਿਲਮਾਂ ਦੇ ਕ੍ਰੈਕਟਰ ਨੂੰ ਆਪਣਾ ਮੰਨਦੇ ਹਨ ਅਤੇ ਉਸ ਨਾਲ ਜੁੜ ਜਾਂਦੇ ਹਨ। ਜੇਕਰ ਫ਼ਿਲਮ ਦੀ ਕਹਾਣੀ, ਨਿਰਦੇਸ਼ਨ ਅਤੇ ਅਭਿਨੈ ਚੰਗਾ ਹੋਵੇਗਾ, ਉਦੋਂ ਲੋਕਾਂ ਨੂੰ ਪਸੰਦ ਆਵੇਗੀ। ਕਈ ਅਜਿਹੇ ਲੋਕ ਮਿਲੇ, ਜੋ ਕਹਿੰਦੇ ਹਨ ਕਿ ਤੁਹਾਡੀ ਫ਼ਿਲਮ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਕਰੀਅਰ ਚੁਣਿਆ ਹੈ। ਕੁਝ ਲੋਕਾਂ ਨੇ ਫੌਜ ਜੁਆਇੰਨ ਕਰਨ ਦੀ ਵੀ ਗੱਲ ਕਹੀ। ਇਸ ਨਾਲ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਕਿਰਦਾਰ ਦੇ ਜ਼ਰੀਏ ਹੀ ਸਮਾਜ ਲਈ ਕੁਝ ਚੰਗਾ ਕਰ ਰਹੇ ਹਨ।

PunjabKesari

‘ਗਦਰ-1’ ਵਿਚ ਤੁਹਾਨੂੰ ਹੈਂਡਪੰਪ ਉਖਾੜਦੇ ਹੋਏ ਵੇਖਿਆ। ‘ਗਦਰ-2’ ਵਿਚ ਤੁਸੀਂ ਹਥੌੜਾ ਲੈ ਕੇ ਐਕਸ਼ਨ ਕਰ ਰਹੇ ਹੋ। ਤੁਹਾਨੂੰ ਗ਼ੁੱਸੇ ਵਾਲਾ ਰੋਲ ਹੀ ਕਿਉਂ ਮਿਲਦਾ ਹੈ ?
ਮੈਂ ਸਾਰੇ ਤਰ੍ਹਾਂ ਦੇ ਰੋਲ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਐਕਸ਼ਨ ਰੋਲ ਲੋਕਾਂ ਨੂੰ ਪਸੰਦ ਆਉਂਦਾ ਹੈ। ਇਹੀ ਕਾਰਣ ਹੈ ਕਿ ਹਰ ਫ਼ਿਲਮ ਵਿਚ ਸੁਪਰਮੈਨ ਵਾਲਾ ਕ੍ਰੈਕਟਰ ਹੁੰਦਾ ਹੈ। ਲੋਕਾਂ ਦੀ ਹੀ ਇਹ ਮੰਗ ਹੈ ਅਤੇ ਉਸੇ ਨਾਲ ਮੇਰੀ ਪਹਿਚਾਣ ਹੈ।

ਕੀ ‘ਗਦਰ-2’ ਵਿਚ ਵੀ ਅਜਿਹਾ ਕੋਈ ਡਾਇਲਾਗ ਹੋਵੇਗਾ, ਜੋ ਸਾਲਾਂ ਤੱਕ ਲੋਕਾਂ ਨੂੰ ਯਾਦ ਰਹੇ ?
ਅਸੀਂ ਅਜਿਹੇ ਖਾਸ ਰੂਪ ਤੋਂ ਡਾਇਲਾਗ ’ਤੇ ਕੰਮ ਨਹੀਂ ਕਰਦੇ ਹਾਂ। ਅਸੀਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੋ ਲੋਕਾਂ ਨੂੰ ਪਸੰਦ ਆਉਂਦਾ ਹੈ। ਮੈਨੂੰ ਖੁਦ ਨਹੀਂ ਪਤਾ ਕਿ ਪਹਿਲਾਂ ਜਿੰਨੇ ਵੀ ਡਾਇਲਾਗ ਪ੍ਰਸਿੱਧ ਹੋਏ ਉਸ ਪਿੱਛੇ ਕੀ ਕਾਰਣ ਸੀ। ਬਸ ਦਰਸ਼ਕਾਂ ਲਈ ਇੱਕ ਬਿਹਤਰ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਉਨ੍ਹਾਂ ਨੂੰ ਚੰਗੀ ਲੱਗੇ।       

PunjabKesari

ਤਾਰਾ ਸਿੰਘ ਵਰਗਾ ਰੋਮਾਂਟਿਕ ਕੋਈ ਨਹੀਂ : ਅਮੀਸ਼ਾ ਮੁਖੀਆ

‘ਗਦਰ-2’ ਨਾਲ ਤੁਸੀਂ ਵਾਪਸੀ ਕੀਤੀ ਹੈ ? ਬ੍ਰੇਕ ਦਾ ਕੀ ਕਾਰਣ ਸੀ ?
ਮੇਰੀ ‘ਗਦਰ’ ਅਤੇ ‘ਕਹੋ ਨਾ ਪਿਆਰ ਹੈ’ ਫ਼ਿਲਮ ਬਹੁਤ ਹਿੱਟ ਰਹੀਆਂ ਸਨ। ਇਹੀ ਕਾਰਣ ਹੈ ਕਿ ਇਨ੍ਹਾਂ ਫ਼ਿਲਮਾਂ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਸਨ। ਮੈਂ ਵਿਚ-ਵਿਚ ਕਾਫ਼ੀ ਫ਼ਿਲਮਾਂ ਕੀਤੀਆਂ, ਪਰ ਉਹ ਇਨੀਆਂ ਜ਼ਿਆਦਾ ਹਿੱਟ ਨਹੀਂ ਹੋ ਸਕੀਆਂ। ਇਹੀ ਕਾਰਣ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਫ਼ਿਲਮਾਂ ਤੋਂ ਗਾਇਬ ਰਹੀ। ਮੈਂ ਅਕਸ਼ੈ, ਸਲਮਾਨ ਤੋਂ ਇਲਾਵਾ ਕਾਫ਼ੀ ਅਭਿਨੇਤਾਵਾਂ ਨਾਲ ਕੰਮ ਕੀਤਾ। ‘ਗਦਰ-2’ ਤੋਂ ਲੋਕਾਂ ਨੂੰ ਕਾਫ਼ੀ ਉਮੀਦ ਹੈ ਅਤੇ ਇਹ ਫ਼ਿਲਮ ਕਾਫ਼ੀ ਚੰਗਾ ਕਰੇਗੀ।

ਸੰਨੀ ਤੋਂ ਇਲਾਵਾ ਤੁਹਾਡਾ ਰੋਲ ਅਹਿਮ ਹੈ, ਕੀ ਕਹੋਗੇ ?

ਤੁਸੀਂ ਲੋਕਾਂ ਨੇ ‘ਗਦਰ’ ਫ਼ਿਲਮ ਵੇਖੀ ਹੈ। ਫਿਲਮ ਵਿਚ ਐਕਸ਼ਨ ਨਾਲ ਰੁਮਾਂਸ ਵੀ ਸੀ, ਕਿਉਂਕਿ ਤਾਰਾ ਅੱਜ ਵੀ ਉਨ੍ਹਾਂ ਨੂੰ ਫ਼ਿਲਮ ਵਿਚ ਮੈਡਮ ਜੀ ਕਹਿੰਦੇ ਹਨ। ਤਾਰਾ ਸਿੰਘ ਜਿੰਨਾ ਰੋਮਾਂਟਿਕ ਕੋਈ ਨਹੀਂ ਹੈ। ਉਹ ਕਵਿਤਾਵਾਂ ਲਿਖਦੇ ਹਨ ਅਤੇ ਗਾਣੇ ਗਾਉਂਦੇ ਹਨ। ਇਹੀ ਕਾਰਣ ਹੈ ਕਿ ਫ਼ਿਲਮ ਵਿਚ ਉਨ੍ਹਾਂ ਦਾ ਰੋਲ ਵੀ ਅਹਿਮ ਹੈ, ਕਿਉਂਕਿ ਤਾਰਾ ਸਿੰਘ ਐਕਸ਼ਨ ਨਹੀਂ ਕਰਨਾ ਚਾਹੁੰਦੇ ਹਨ, ਪਰ ਪਿਆਰ ਕਾਰਣ ਹੀ ਉਨ੍ਹਾਂ ਨੂੰ ਐਕਸ਼ਨ ਕਰਨਾ ਪੈਂਦਾ ਹੈ। ਸੰਨੀ ਦੇ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ।

PunjabKesari

ਮਾਂ ਦਾ ਰੋਲ ਕਰਨ ਲਈ ਖੁਦ ਨੂੰ ਕਿਵੇਂ ਤਿਆਰ ਕੀਤਾ ?
ਕਈ ਲੋਕਾਂ ਦਾ ਕਹਿਣਾ ਸੀ ਕਿ ਇਹ ਰੋਲ ਉਨ੍ਹਾਂ ’ਤੇ ਅੱਛਾ ਨਹੀਂ ਲੱਗੇਗਾ, ਜਦੋਂਕਿ ਉਨ੍ਹਾਂ ਨੂੰ ਚੈਂਲੇਜ ਪਸੰਦ ਹੈ। ਉਨ੍ਹਾਂ ਨੂੰ ਫ਼ਿਲਮ ਦੇ ਡਾਇਰੈਕਟਰ ਦੇ ਨਾਲ ਹੀ ਐਕਟਰ ਸੰਨੀ ਦਿਓਲ ਵਲੋਂ ਵੀ ਰੋਲ ਲਈ ਹਰ ਤਰ੍ਹਾਂ ਨਾਲ ਮਦਦ ਮਿਲੀ।

‘ਗਦਰ-2’ ਫ਼ਿਲਮ ਵਿਚ ਕੀ ਅਲੱਗ ਹੋਵੇਗਾ ?
‘ਗਦਰ-2’ ਕਾਫ਼ੀ ਅਲੱਗ ਫ਼ਿਲਮ ਹੈ ਪਰ ਇਸ ਵਿਚ ਪੁਰਾਣੀ ਫ਼ਿਲਮ ਦੀ ਝਲਕ ਵੀ ਦੇਖਣ ਨੂੰ ਮਿਲੇਗੀ, ਕਿਉਂਕਿ ਉਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਸੀ। ਐਕਸ਼ਨ ਹੀਰੋ ਵਾਲੀ ਸਖਸ਼ੀਅਤ ’ਤੇ ਕਿਹਾ ਕਿ ਉਹ ਆਪਣੇ ਪਿਤਾ ਤੋਂ ਕਾਫ਼ੀ ਪ੍ਰਭਾਵਿਤ ਹਨ। ਪਿਤਾ ਦੀ ਝਲਕ ਹਮੇਸ਼ਾ ਬੇਟੇ ਵਿਚ ਦੇਖਣ ਨੂੰ ਮਿਲਦੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਨੇ ਹਰ ਤਰ੍ਹਾਂ ਦਾ ਰੋਲ ਕੀਤਾ ਹੈ।

PunjabKesari

ਫ਼ਿਲਮ ਕੀ ਸੰਦੇਸ਼ ਦਿੰਦੀ ਹੈ ?
ਫ਼ਿਲਮ ਪਰਿਵਾਰਿਕ ਕਦਰਾਂ ਕੀਮਤਾਂ ਨਾਲ ਹੀ ਭਾਈਚਾਰਾ ਅਤੇ ਪਿਆਰ ਦਾ ਸੰਦੇਸ਼ ਦਿੰਦੀ ਹੈ। ਲੋਕਾਂ ਨੂੰ ਫ਼ਿਲਮ ਵਿਚ ਸਭ ਕੁਝ ਦੇਖਣ ਨੂੰ ਮਿਲੇਗਾ, ਕਿਉਂਕਿ ਇਸ ਦੀ ਕਹਾਣੀ, ਨਿਰਦੇਸ਼ਨ, ਅਭਿਨੈ ਦੇ ਨਾਲ ਹੀ ਸੰਗੀਤ ਵੀ ਚੰਗਾ ਹੈ। ਲੋਕਾਂ ਨੇ ‘ਗਦਰ’ ਨੂੰ ਪਿਆਰ ਦਿੱਤਾ ਸੀ ਤਾਂ ਉਹ ਇਸ ਨੂੰ ਵੀ ਜ਼ਰੂਰ ਪਿਆਰ ਦੇਣਗੇ।

ਸਖ਼ਤ ਮਸ਼ੱਕਤ ਤੋਂ ਬਾਅਦ ਮਿਲੀ ਫ਼ਿਲਮ : ਸਿਮਰਤ
ਫ਼ਿਲਮ ਵਿਚ ਸਿਮਰਤ ਕੌਰ ਦਾ ਵੀ ਅਹਿਮ ਕਿਰਦਾਰ ਹੈ। ਉਨ੍ਹਾਂ ਨੇ ਕਿਹਾ ਕਿ ਸਖ਼ਤ ਮਸ਼ੱਕਤ ਤੋਂ ਬਾਅਦ ਇਹ ਫਿਲਮ ਮਿਲੀ ਹੈ। ਇਸ ਲਈ ਕਈ ਆਡੀਸ਼ਨ ਦਿੱਤੇ, ਪਰ ਚੋਣ ਨਹੀਂ ਹੋਈ। ਵਿਚ-ਵਿਚ ਚਰਚਾ ਚੱਲੀ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਐਕਟਰੈਸ ਦਾ ਫ਼ਿਲਮ ਲਈ ਨਾਮ ਚੱਲ ਰਿਹਾ ਹੈ। ਜਿਸ ਤੋਂ ਬਾਅਦ ਉਹ ਡਾਇਰੈਕਟਰ ਅਨਿਲ ਸ਼ਰਮਾ ਕੋਲ ਪਹੁੰਚੀ ਅਤੇ ਪੁੱਛਿਆ ਉਨ੍ਹਾਂ ਦਾ ਨਾਮ ਫ਼ਿਲਮ ਲਈ ਫਾਈਨਲ ਕਿਉਂ ਨਹੀਂ ਹੋ ਰਿਹਾ ਹੈ। ਡਾਇਰੈਕਟਰ ਨੇ ਮਠਿਆਈ ਮੰਗਵਾਈ ਅਤੇ ਕਿਹਾ ਕਿ ਉਨ੍ਹਾਂ ਦੀ ਚੋਣ ਹੋ ਗਈ ਹੈ। ਇਹ ਮੇਰੇ ਲਈ ਬਹੁਤ ਵੱਡੀ ਸ਼ੁਰੂਆਤ ਹੈ।

PunjabKesari

ਐਕਟਰ ਬਣਨਾ ਚਾਹੁੰਦਾ ਸੀ : ਉਤਕ੍ਰਸ਼
ਐਕਟਰ ਉਤਕ੍ਰਸ਼ ਸ਼ਰਮਾ ਨੇ ਦੱਸਿਆ ਕਿ ‘ਗਦਰ-2’ ਲਈ ਜਦੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਮੇਰੇ ਪਿਤਾ ਨੂੰ ਕਿਸੇ ਨੇ ਸੁਝਾਅ ਦਿੱਤਾ ਕਿ ਉਹ ਉਤਕ੍ਰਸ਼ ਨੂੰ ਹੀ ਫ਼ਿਲਮ ਵਿਚ ਕਿਉਂ ਨਹੀਂ ਲੈਂਦੇ, ਕਿਉਂਕਿ ਉਹ ਆਪਣੇ ਮੁਤਾਬਕ ਉਨ੍ਹਾਂ ਨੂੰ ਐਕਟਿੰਗ ਕਰਵਾ ਸਕਣਗੇ, ਜਿਸਦੇ ਚਲਦੇ ਹੀ ਉਨ੍ਹਾਂ ਨੂੰ ਇਹ ਰੋਲ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉਹ ਡਾਇਰੈਕਟਰ ਨਹੀਂ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਮਨ ਸੀ ਕਿ ਉਹ ਐਕਟਰ ਬਣੇ ਅਤੇ ਇਸ ਵਿਚ ‘ਗਦਰ-2’ ਫ਼ਿਲਮ ਨੇ ਉਨ੍ਹਾਂ ਦੀ ਮੱਦਦ ਕੀਤੀ।

PunjabKesari

ਮੇਰਾ ਸੁਭਾਗ, ਵਿਲੇਨ ਦਾ ਰੋਲ ਮਿਲਿਆ : ਮਨੀਸ਼
ਫ਼ਿਲਮ ਵਿਚ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਮਨੀਸ਼ ਵਾਧਵਾ ਨੇ ਕਿਹਾ ਕਿ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਫ਼ਿਲਮ ਵਿਚ ਵਿਲੇਨ ਦਾ ਰੋਲ ਮਿਲਿਆ ਹੈ। ਜਦੋਂ ਉਨ੍ਹਾਂ ਦੇ ਨਾਮ ਦੀ ਚਰਚਾ ਚੱਲ ਰਹੀ ਸੀ ਤਾਂ ਉਨ੍ਹਾਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਇੰਡਸਟਰੀ ਵਿਚ ਕੋਈ ਵਿਲੇਨ ਨਹੀਂ ਹੈ। ਕੀ ਤੁਸੀਂ ਇਸ ਰੋਲ ਨੂੰ ਕਰ ਸਕੋਗੇ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਰੋਲ ਨੂੰ ਨਿਭਾਉਣ ਵਿਚ ਪੂਰੀ ਮਿਹਨਤ ਲਗਾ ਦਿੱਤੀ। ਨਾਲ ਹੀ ਪੁਰਾਣੀ ਫ਼ਿਲਮ ਵਿਚ ਦਿੱਗਜ਼ ਐਕਟਰ ਅਮਰੀਸ਼ ਪੂਰੀ ਸਨ, ਅਜਿਹੇ ਵਿਚ ਉਨ੍ਹਾਂ ਲਈ ਵਿਲੇਨ ਦਾ ਕਿਰਦਾਰ ਨਿਭਾਉਣਾ ਹੋਰ ਵੀ ਚੁਣੌਤੀ ਭਰਪੂਰ ਸੀ।


sunita

Content Editor

Related News