ਪੱਤਰਲੇਖਾ ਨੇ ਪੈਪਰਾਜ਼ੀ ਨੂੰ ਪਾਈ ਝਾੜ; ਬਾਡੀ ਸ਼ੇਮਿੰਗ ’ਤੇ ਦਿੱਤਾ ਕਰਾਰਾ ਜਵਾਬ

Saturday, Apr 18, 2026 - 04:57 PM (IST)

ਪੱਤਰਲੇਖਾ ਨੇ ਪੈਪਰਾਜ਼ੀ ਨੂੰ ਪਾਈ ਝਾੜ; ਬਾਡੀ ਸ਼ੇਮਿੰਗ ’ਤੇ ਦਿੱਤਾ ਕਰਾਰਾ ਜਵਾਬ

ਮੁੰਬਈ- ਅਦਾਕਾਰ ਰਾਜਕੁਮਾਰ ਰਾਓ ਦੀ ਪਤਨੀ ਅਤੇ ਅਦਾਕਾਰਾ ਪੱਤਰਲੇਖਾ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਪੈਪਰਾਜ਼ੀ ਨੂੰ ਜੰਮ ਕੇ ਝਾੜੀ ਪਾਈ ਹੈ। ਪੱਤਰਲੇਖਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਅਜਿਹੇ ਵਿਚ ਸਰੀਰ ’ਚ ਬਦਲਾਅ ਆਉਣਾ ਬਿਲਕੁਲ ਆਮ ਗੱਲ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਭਾਰ ਅਤੇ ਲੁਕਸ ’ਤੇ ਹੋ ਰਹੇ ਕੁਮੈਂਟਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪੱਤਰਲੇਖਾ ਨੇ ਸਾਫ਼ ਕਿਹਾ ਕਿ ਮਾਂ ਬਣਨਾ ਕੋਈ ਗਲਤੀ ਨਹੀਂ ਹੈ ਅਤੇ ਲੋਕਾਂ ਨੂੰ ਇਸ ਸਫ਼ਰ ਦਾ ਸਨਮਾਨ ਕਰਨਾ ਚਾਹੀਦਾ ਹੈ।

PunjabKesari

ਇਸ ਟ੍ਰੋਲਿੰਗ ਦੇ ਜਵਾਬ ਵਿੱਚ ਪਤਰਾਲੇਖਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਸੰਖੇਪ ਸੁਨੇਹਾ ਸਾਂਝਾ ਕਰਦਿਆਂ ਲਿਖਿਆ, "ਪੈਪ ਪੇਜਸ ! ਮੈਨੂੰ ਕੀ ਹੋਇਆ ਹੈ? ਮੈਂ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਹਾਂ, ਮੇਰਾ ਭਾਰ ਵਧਿਆ ਹੈ, ਜੋ ਕਿ ਤੁਹਾਨੂੰ ਸਾਰਿਆਂ ਨੂੰ ਅਜੀਬ ਲੱਗ ਸਕਦਾ ਹੈ। ਮੈਂ ਬੈਠੀ ਨਹੀਂ ਰਹੀ ਅਤੇ ਜ਼ਿਆਦਾ ਖਾਣਾ ਵੀ ਨਹੀਂ ਖਾਧਾ; ਮੈਂ ਹੁਣੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ 2 ਫਿਲਮਾਂ ਵੀ ਬਣਾਈਆਂ ਹਨ, ਜੋ ਕਿ ਕੋਈ ਆਸਾਨ ਕੰਮ ਨਹੀਂ ਹੈ।" ਦੱਸ ਦੇਈਏ ਕਿ ਪਤਰਾਲੇਖਾ ਅਤੇ ਰਾਜਕੁਮਾਰ ਰਾਓ ਨਵੰਬਰ 2025 ਵਿੱਚ ਆਪਣੀ ਧੀ ਦਾ ਸਵਾਗਤ ਕੀਤਾ ਹੈ।


author

cherry

Content Editor

Related News