ਪਰਮੀਸ਼ ਵਰਮਾ ਨੇ ਦਿੱਤਾ ਸ਼ੈਰੀ ਮਾਨ ਨੂੰ ਠੋਕਵਾਂ ਜਵਾਬ, ਆਖ ਦਿੱਤਾ ‘ਗਧਾ’
Monday, Sep 26, 2022 - 12:05 PM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਸ਼ੈਰੀ ਮਾਨ ਨੇ ਲਾਈਵ ਵੀਡੀਓ ’ਚ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਸ਼ੈਰੀ ਮਾਨ ਨੇ ਇਸ ਦੌਰਾਨ ਸ਼ਰਾਬ ਵੀ ਪੀਤੀ ਹੋਈ ਸੀ।
ਸਿਰਫ ਗਾਲ੍ਹਾਂ ਹੀ ਨਹੀਂ, ਸ਼ੈਰੀ ਮਾਨ ਨੇ ਪਰਮੀਸ਼ ਨੂੰ ਲੈ ਕੇ ਬੇਹੱਦ ਮਾੜੇ ਬੋਲ ਵੀ ਬੋਲੇ ਸਨ। ਹੁਣ ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਮੁੜ ਕੱਢੀਆਂ ਪਰਮੀਸ਼ ਵਰਮਾ ਨੂੰ ਗਾਲ੍ਹਾਂ (ਵੀਡੀਓ)
ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਸ਼ੈਰੀ ਮਾਨ ਨੂੰ ਜਵਾਬ ਦਿੰਦਿਆਂ ਲਿਖਿਆ, ‘‘ਬਹੁਤ ਕਲਾਕਾਰ G.O.A.T. ਬਣਦੇ ਦੇਖੇ ਸੀ। ਇਹ ਪਹਿਲਾ ਹੈ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ।’’
ਸਿਰਫ ਇਹੀ ਨਹੀਂ ਪਰਮੀਸ਼ ਵਰਮਾ ਨੇ ਆਪਣੀ ਇਕ ਹੋਰ ਸਟੋਰੀ ’ਚ ਲਿਖਿਆ, ‘‘ਉਨ੍ਹਾਂ ਬੰਦਿਆਂ ਦੀ ਕਦੇ ਨਾ ਸੁਣੋ, ਜਿਨ੍ਹਾਂ ਦੀ ਜ਼ਿੰਦਗੀ ਤੁਸੀਂ ਕਦੇ ਜਿਊਣਾ ਹੀ ਨਹੀਂ ਚਾਹੁੰਦੇ।’’
5 ਸਾਲ ਪੁਰਾਣੀ ਆਪਣੀ ਇਕ ਹੋਰ ਸਟੋਰੀ ਸਾਂਝੀ ਕਰਦਿਆਂ ਪਰਮੀਸ਼ ਨੇ ਲਿਖਿਆ, ‘‘ਆਪਣੇ ਹੇਟਰਜ਼ ਲਈ ਕੰਮ ਕਰੋ, ਉਨ੍ਹਾਂ ਨੂੰ ਦਿਖਾਓ, ਇਸ ਨੂੰ ਕਿਵੇਂ ਕੀਤਾ ਜਾਂਦਾ ਹੈ। ਤੁਸੀਂ ਚੈਂਪੀਅਨ ਹੋ। ਇਨ੍ਹਾਂ ਹੇਟਰਜ਼ ਨੂੰ ਪਿੱਛੇ ਭਜਾਓ। ਆਪਣੀ ਅਸਲ ਤਾਕਤ ਦਿਖਾਓ। ਦਰਦ ਨਾਲ ਨਜਿੱਠਣਾ ਸਿੱਖੋ ਤੇ ਮਾਣ ਨਾਲ ਜੀਓ।’’
ਪਰਮੀਸ਼ ਵਰਮਾ ਦੀਆਂ ਇਨ੍ਹਾਂ ਸਟੋਰੀਜ਼ ਤੋਂ ਸਾਫ ਹੈ ਕਿ ਉਸ ਦਾ ਇਸ਼ਾਰਾ ਸ਼ੈਰੀ ਮਾਨ ਵੱਲ ਹੈ। ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਪਿਛਲੇ ਸਾਲ ਪਰਮੀਸ਼ ਤੇ ਗੀਤ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ, ਜੋ ਹੁਣ ਤਕ ਖ਼ਤਮ ਨਹੀਂ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।