ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਨੇ ਕੱਢੀ ਭੜਾਸ, ਪੋਸਟ ਆਈ ਸਾਹਮਣੇ

Tuesday, May 18, 2021 - 01:55 PM (IST)

ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਨੇ ਕੱਢੀ ਭੜਾਸ, ਪੋਸਟ ਆਈ ਸਾਹਮਣੇ

ਚੰਡੀਗੜ੍ਹ (ਬਿਊਰੋ)– ਗੈਰੀ ਸੰਧੂ ਦੇ ਕੁਮੈਂਟ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਤੋਂ ਬਾਅਦ ਇਕ ਜਿਨ੍ਹਾਂ ਕਲਾਕਾਰਾਂ ਦੇ ਗੈਰੀ ਸੰਧੂ ਨੇ ਕੁਮੈਂਟ ’ਚ ਨਾਂ ਲਏ ਸਨ, ਉਨ੍ਹਾਂ ਸਾਰਿਆਂ ਦੇ ਇਕ-ਇਕ ਕਰਕੇ ਗੈਰੀ ਸੰਧੂ ਨੂੰ ਜਵਾਬ ਮਿਲ ਰਹੇ ਹਨ।

ਹਾਲ ਹੀ ’ਚ ਗਗਨ ਕੋਕਰੀ ਦੇ ਜਵਾਬ ਤੋਂ ਬਾਅਦ ਹੁਣ ਪਰਮੀਸ਼ ਵਰਮਾ ਨੇ ਵੀ ਗੈਰੀ ਸੰਧੂ ਦੇ ਕੁਮੈਂਟ ਦਾ ਜਵਾਬ ਦੇ ਦਿੱਤਾ ਹੈ। ਹਾਲਾਂਕਿ ਪਰਮੀਸ਼ ਵਰਮਾ ਨੇ ਇਸ ’ਚ ਗੈਰੀ ਸੰਧੂ ਦਾ ਨਾਂ ਨਹੀਂ ਲਿਆ ਹੈ ਪਰ ਉਸ ਦਾ ਇਸ਼ਾਰਾ ਗੈਰੀ ਸੰਧੂ ਵੱਲ ਹੀ ਹੈ।

ਪਰਮੀਸ਼ ਵਰਮਾ ਨੇ ਆਪਣੀ ਪੋਸਟ ’ਚ ਲਿਖਿਆ, ‘ਜਦੋਂ ਤੁਸੀਂ ਕਿਸੇ ਇਕੱਲੇ ਛੱਡ ਦਿੱਤੇ ਗਏ ਕੁੱਤੇ ਨੂੰ ਆਪਣੇ ’ਤੇ ਭੌਂਕਦੇ ਦੇਖਦੇ ਹੋ ਤਾਂ ਉਸ ਨੂੰ ਤਰਸ ਨਾਲ ਦੇਖੋ, ਨਫ਼ਰਤ ਨਾਲ ਨਹੀਂ।’

PunjabKesari

ਪਰਮੀਸ਼ ਨੇ ਅੱਗੇ ਲਿਖਿਆ, ‘ਭਗਵਾਨ ਦਾ ਸ਼ੁਕਰ ਅਦਾ ਕਰੋ, ਜਿਸ ਨੇ ਤੁਹਾਨੂੰ ਇਥੋਂ ਤਕ ਪਹੁੰਚਾਇਆ ਹੈ।’

ਗਗਨ ਕੋਕਰੀ ਨੇ ਦਿੱਤਾ ਸੀ ਇਹ ਜਵਾਬ
ਦੱਸਣਯੋਗ ਹੈ ਕਿ ਪਰਮੀਸ਼ ਤੋਂ ਪਹਿਲਾਂ ਗਗਨ ਕੋਕਰੀ ਨੇ ਵੀ ਆਪਣੀ ਭੜਾਸ ਕੱਢੀ ਸੀ ਤੇ ਲਿਖਿਆ ਸੀ, ‘ਨੁਸਰਤ ਦਿਆ ਮੁੰਡਿਆ, ਉਹ ਜਿਹੜਾ ਰੱਬ ਉੱਪਰ ਬੈਠਾ ਉਹ ਸੁਰੀਲਾ ਜਾਂ ਬੇਸੁਰਾ, ਖ਼ੂਬਸੂਰਤ ਜਾਂ ਬਦਸੂਰਤ ਦੇਖ ਕੇ ਨਹੀਂ ਦਿੰਦਾ। ਸੁਰੀਲਾ ਹੋ ਕੇ ਕੀ ਖੱਟਿਆ ਤੇ ਬੇਸੁਰਾ ਹੋ ਕੇ ਕੀ ਕਮਾਇਆ, ਇਹ ਸਭ ਰੱਬ ਜਾਣਦਾ ਜਾਂ ਤੇਰਾ-ਮੇਰਾ ਦਿਲ ਜਾਣਦਾ। ਇਥੇ ਵ੍ਹੀਲਚੇਅਰ ਵਾਲਾ ਵੀ ਕੰਮ ਕਰ ਰਿਹਾ ਹੈ ਤੇ ਹੱਥ-ਪੈਰ ਚੱਲਣ ਵਾਲਾ ਵੀ ਵਿਹਲਾ ਬੈਠਾ, ਇਹ ਦੁਨੀਆ ਦਾਰੀ ਹੈ।’ ਸੰਧੂ ਹੀ ਮੈਂ ਹਾਂ ਤੇ ਆਪਣੀ ਆਦਤ ਗੱਲ ਹੱਥ ਮਿਲਾ ਕੇ ਮੂੰਹ ’ਤੇ ਕਹਿਣ ਵਾਲੀ ਹੁੰਦੀ ਹੈ ਤੇ ਅਸੀਂ ਕਈ ਵਾਰ ਮਿਲੇ ਹਾਂ। ਬਾਕੀ ਜੇ ਕੋਈ ਹੋਰ ਵੀ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਹੈ, ਨੰਬਰ ਮੇਰੇ ਕੋਲ ਵੀ। ਪਿੰਡ ਤੈਨੂੰ ਵੀ ਪਤਾ ਸੁਰ ਲਾ ਲੇਣੇ ਆ ਜਾਂ ਲਵਾ ਦਿੰਦੇ ਹਾਂ ਦਰਬਾਰੀ ਰਾਗ ਦੇ। ਹੁਣ ਤੂੰ ਗੁੱਸਾ ਕਰਨਾ ਕਰ ਲਈ, ਜਿਵੇਂ ਤੂੰ ਕਿਹਾ ਸੀ।’

PunjabKesari

ਇਹ ਸੀ ਮਾਮਲਾ
ਅਸਲ ’ਚ ਗੈਰੀ ਸੰਧੂ ਦੀ ਇਕ ਵੀਡੀਓ ਹਾਲ ਹੀ ’ਚ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਿਹਾ ਹੈ। ਇਸ ’ਤੇ ਗੈਰੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਸਨ ਪਰ ਹਾਲ ਹੀ ’ਚ ਗੈਰੀ ਸੰਧੂ ਨੇ ਇਸ ’ਤੇ ਇਕ ਮਜ਼ੇਦਾਰ ਪ੍ਰਤੀਕਿਰਿਆ ਦੇ ਦਿੱਤੀ। ਇਕ ਪ੍ਰਸ਼ੰਸਕ ਨੇ ਗੈਰੀ ਨੂੰ ਕੁਮੈਂਟ ਕੀਤਾ, ‘ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇਈ, ਮੰਨ ਲਾ ਮੇਰੀ ਗੱਲ। ਜਿਵੇਂ ਦੀ ਵੀ ਆਵਾਜ਼ ਨਿਕਲਦੀ, ਅਸੀਂ ਸੁਣ ਲਿਆ ਕਰਨੇ ਆ ਗੀਤ।’

ਇਸ ’ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕੁਮੈਂਟ ਦਾ ਜਵਾਬ ਦਿੰਦਿਆਂ ਲਿਖਿਆ, ‘@rosekamalsandhu ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਫਿਰ ਵੀ ਮੈਂ @parmishverma @gagankokri @neetu_shatran @harman.cheema.real ਭਾਵੇਂ ਇਹ ਸਭ ਗੁੱਸਾ ਕਰ ਲੈਣ, ਬਹੁਤ ਚਿਰ ਦੀ ਗੱਲ ਦਿਲ ’ਚ ਸੀ।’

PunjabKesari

ਗੈਰੀ ਸੰਧੂ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ’ਤੇ ਹਰਮਨ ਚੀਮਾ ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਹਰਮਨ ਚੀਮਾ ਨੇ ਲਿਖਿਆ, ‘ਅਸੀਂ ਗੁੱਸਾ ਨਹੀਂ ਕਰਦੇ ਭਾਅ ਜੀ।’ ਇਸ ਤੋਂ ਬਾਅਦ ਗੈਰੀ ਨੇ ਹਰਮਨ ਚੀਮਾ ਨੂੰ ਮੁੜ ਟੈਗ ਕੀਤਾ ਤੇ ਸ਼ਾਨਦਾਰ ਵਾਲੀ ਇਮੋਜੀ ਵੀ ਬਣਾਈ।’

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News