ਸ਼ੈਰੀ ਮਾਨ ਦੀ ਨਾਰਾਜ਼ਗੀ ’ਤੇ ਬੋਲੇ ਪਰਮੀਸ਼ ਵਰਮਾ, ਕਿਹਾ– ‘ਮੈਨੂੰ ਤੇ ਮੇਰੇ ਪਰਿਵਾਰ ਨੂੰ...’

Wednesday, Oct 20, 2021 - 11:33 AM (IST)

ਸ਼ੈਰੀ ਮਾਨ ਦੀ ਨਾਰਾਜ਼ਗੀ ’ਤੇ ਬੋਲੇ ਪਰਮੀਸ਼ ਵਰਮਾ, ਕਿਹਾ– ‘ਮੈਨੂੰ ਤੇ ਮੇਰੇ ਪਰਿਵਾਰ ਨੂੰ...’

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਫੇਸਬੁੱਕ ’ਤੇ ਲਾਈਵ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵੀਡੀਓਜ਼ ’ਚ ਸ਼ੈਰੀ ਮਾਨ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਸਨ।

ਸ਼ੈਰੀ ਮਾਨ ਦੇ ਗੁੱਸੇ ਦਾ ਕਾਰਨ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਉਨ੍ਹਾਂ ਦਾ ਫੋਨ ਜਮ੍ਹਾ ਕਰਵਾਉਣਾ ਤੇ ਵਿਆਹ ’ਚ ਪੁੱਛਗਿੱਛ ਨਾ ਹੋਣਾ ਹੈ। ਇਹ ਗੱਲਾਂ ਸ਼ੈਰੀ ਮਾਨ ਨੇ ਖ਼ੁਦ ਲਾਈਵ ਹੋ ਕੇ ਦੱਸੀਆਂ ਹਨ।

ਹਾਲਾਂਕਿ ਸ਼ੈਰੀ ਮਾਨ ਨੇ ਬਾਅਦ ’ਚ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਪਰ ਉਦੋਂ ਤਕ ਇਹ ਹਰ ਪਾਸੇ ਵਾਇਰਲ ਹੋ ਚੁੱਕੀਆਂ ਸਨ। ਉਥੇ ਸ਼ੈਰੀ ਮਾਨ ਨੇ ਬਾਅਦ ’ਚ ਕੁਝ ਪੋਸਟਾਂ ਸਾਂਝੀਆਂ ਕਰਕੇ ਵੀ ਪਰਮੀਸ਼ ਵਰਮਾ ਦੇ ਵਿਆਹ ਦੇ ਚਾਹ ਅਧੂਰੇ ਰਹਿ ਜਾਣ ਦੀ ਗੱਲ ਕੀਤੀ।

ਇਸ ਸਭ ’ਤੇ ਹੁਣ ਪਰਮੀਸ਼ ਵਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਰਮੀਸ਼ ਵਰਮਾ ਨੇ ਇਕ ਇੰਸਟਾਗ੍ਰਾਮ ਸਟੋਰੀ ’ਚ ਸ਼ੈਰੀ ਮਾਨ ਦੀ ਨਾਰਾਜ਼ਗੀ ਦਾ ਜਵਾਬ ਦਿੱਤਾ ਹੈ।

PunjabKesari

ਪਰਮੀਸ਼ ਵਰਮਾ ਲਿਖਦੇ ਹਨ, ‘ਸ਼ੈਰੀ ਵੀਰੇ ਮੇਰੇ ਵਿਆਹ ’ਤੇ ਆਉਣ ਲਈ ਤੁਹਾਡਾ ਧੰਨਵਾਦ, ਰਸਮਾਂ ’ਚ ਰੁੱਝੇ ਹੋਣ ਕਰਕੇ ਤੁਹਾਨੂੰ ਸਾਡੇ ਪਰਿਵਾਰ ’ਚ ਬੈਠ ਕੇ ਉਡੀਕ ਕਰਨੀ ਪਈ, ਉਸ ਲਈ ਮੁਆਫ਼ੀ। ਮੇਰੇ ਆਨੰਦ ਕਾਰਜ ਵਾਲੇ ਦਿਨ, ਤੁਸੀਂ ਲਾਈਵ ਹੋ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ। ਉਸ ਦਾ ਧੰਨਵਾਦ। ਪਰਮੀਸ਼ ਵਰਮਾ ਕੋਈ ਵੱਡਾ ਇਨਸਾਨ ਨਹੀਂ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹੈ। ਮੈਂ ਵਿਆਹ ’ਤੇ ਵੀ ਤੁਹਾਡੇ ਗੋਡੇ ਹੱਥ ਲਾ ਕੇ ਮਿਲਿਆ ਸੀ, ਅੱਗੇ ਵੀ ਉਨੇ ਹੀ ਸਤਿਕਾਰ ਨਾਲ ਮਿਲਾਂਗਾ। ਬਹੁਤ ਸਾਰੀ ਇੱਜ਼ਤ।’

ਨੋਟ– ਪਰਮੀਸ਼ ਵਰਮਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News