ਪੈਰਿਸ ਜੈਕਸਨ ਦਾ ਸੰਗੀਤ ''ਚ ਕਰੀਅਰ ਬਣਾਉਣ ਦਾ ਇਰਾਦਾ ਨਹੀਂ

02/23/2017 10:42:01 PM

ਲਾਸ ਏਂਜਲਸ—ਪੌਪ ਗਾਇਕ ਮਾਈਕਲ ਜੈਕਸਨ ਦੀ ਬੇਟੀ ਪੈਰਿਸ ਜੈਕਸਨ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਪਿਤਾ ਵਾਂਗ ਸੰਗੀਤ ਜਗਤ ''ਚ ਕਰੀਅਰ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ''ਈ ਆਨਲਾਈਨ'' ਦੀ ਖਬਰ ਮੁਤਾਬਕ ਜੈਕਸਨ ਦੀ ਸਭ ਤੋਂ ਵੱਡੀ ਬੇਟੀ ਪੈਰਿਸ ਦਾ ਕਹਿਣਾ ਹੈ ਕਿ ਉਹ ਸੰਗੀਤ ਦੀ ਸ਼ੌਕੀਨ ਜ਼ਰੂਰ ਹੈ ਪਰ ਪਿਤਾ ਵਾਂਗ ਉਸ ''ਚ ਕਰੀਅਰ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਪੈਰਿਸ ਨੇ ਕਿਹਾ ਕਿ ਮੈਂ ਆਪਣਾ ਸੰਗੀਤ ਤਿਆਰ ਕਰਦੀ ਹਾਂ। ਉਸ ਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਇਸਤੇਮਾਲ ਕਰਦੀ ਹਾਂ। ਇਹ ਅਜਿਹਾ ਕੁਝ ਨਹੀਂ ਹੈ, ਜਿਸ ''ਚ ਮੈਂ ਕਰੀਅਰ ਬਣਾਉਣਾ ਚਾਹਾਂਗੀ।


Related News