ਲਾੜਾ ਬਣ ਆਉਂਦੇ ਰਾਘਵ ਨੂੰ ਵੇਖ ਖਿੜਿਆ ਸੀ ਪਰਿਣੀਤੀ ਦਾ ਚਿਹਰਾ, ਦਿਲ ਨੂੰ ਛੂਹ ਲਵੇਗੀ ਦੋਵਾਂ ਦੀ ਪਿਆਰੀ ਕੈਮਿਸਟਰੀ

Saturday, Sep 30, 2023 - 11:56 AM (IST)

ਲਾੜਾ ਬਣ ਆਉਂਦੇ ਰਾਘਵ ਨੂੰ ਵੇਖ ਖਿੜਿਆ ਸੀ ਪਰਿਣੀਤੀ ਦਾ ਚਿਹਰਾ, ਦਿਲ ਨੂੰ ਛੂਹ ਲਵੇਗੀ ਦੋਵਾਂ ਦੀ ਪਿਆਰੀ ਕੈਮਿਸਟਰੀ

ਨਵੀਂ ਦਿੱਲੀ : 'ਆਪ' ਨੇਤਾ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ  24 ਸਤੰਬਰ ਨੂੰ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਇਨ੍ਹਾਂ ਦਾ ਸ਼ਾਹੀ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਇਨ੍ਹਾਂ ਦੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਬਾਅਦ ਜੋੜੇ ਨੇ ਖ਼ੁਦ ਹੀ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਰਿਆਂ ਨਾਲ ਸ਼ੇਅਰ ਕੀਤੀਆਂ।

PunjabKesari

ਹੁਣ ਇਕ ਹੋਰ ਵੀਡੀਓ ਪਰਿਣੀਤੀ ਚੋਪੜਾ ਨੇ ਆਪਣੇ  ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ, ਜਿਸ 'ਚ ਰਾਘਵ ਤਿਆਰ ਹੋ ਕੇ ਕਿਸ਼ਤੀ 'ਚ ਸਵਾਰ ਹੁੰਦਾ ਹੈ ਤੇ ਆਪਣੀ ਲਾੜੀ ਨੂੰ ਵਿਆਹੁਣ ਪਹੁੰਚਦਾ ਹੈ।

PunjabKesari

ਉਥੇ ਹੀ ਇਹ ਸਭ ਵੇਖ ਕੇ ਪਰਿਣੀਤੀ ਵੀ ਕਾਫੀ ਉਤਸ਼ਾਹਿਤ ਹੋ ਜਾਂਦੀ ਹੈ ਤੇ ਰਾਘਵ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਦੀ ਹੈ। ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਜੈ ਮਾਲਾ ਪਾਉਂਦੇ ਹਨ ਤੇ ਫ਼ਿਰ ਫੇਰੇ ਲੈਂਦੇ ਹਨ। ਇਹ ਸਭ ਵੇਖ ਕੇ ਪਰਿਣੀਤੀ ਦੇ ਭਰਾ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

PunjabKesari

ਦੱਸ ਦਈਏ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਹਲਦੀ ਫੰਕਸ਼ਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਇਹ ਜੋੜਾ ਇਕੱਠੇ ਬੈਠ ਕੇ ਆਪਣੇ ਵਿਆਹ ਦੇ ਫੰਕਸ਼ਨ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਪਰਿਣੀਤੀ ਨੇ ਆਪਣੇ ਹਲਦੀ ਫੰਕਸ਼ਨ 'ਤੇ ਲਾਲ ਰੰਗ ਦਾ ਐਥਨਿਕ ਆਊਟਫਿੱਟ ਪਾਇਆ ਸੀ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਇਸ ਪਹਿਰਾਵੇ ਨਾਲ ਉਸ ਨੇ ਇੱਕ ਮੈਚਿੰਗ ਐਥਨਿਕ ਜੈਕੇਟ ਵੀ ਪਾਈ ਹੋਈ ਸੀ। ਇਸ ਨਾਲ ਹੀ ਅਦਾਕਾਰ ਨੇ ਸ਼ੀਸ਼ ਪੱਟੀ ਤੇ ਵੱਡੀਆਂ ਝੁਮਕਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਤਸਵੀਰ 'ਚ ਰਾਘਵ ਵੀ ਪਰਿਣੀਤੀ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਕੁੜਤਾ-ਪਜਾਮਾ ਤੇ ਚਸ਼ਮਾ ਦਿਖਾਈ ਦਿੱਤੇ। ਦੋਹਾਂ ਨੇ ਆਪਣੇ ਚਿਹਰੇ 'ਤੇ ਹਲਦੀ ਲਗਾਈ ਹੋਈ ਸੀ ਤੇ ਉਨ੍ਹਾਂ ਦੀ ਖੁਸ਼ੀ ਦੇਖਣ ਯੋਗ ਹੈ।

PunjabKesari

ਦੱਸਣਯੋਗ ਹੈ ਕਿ ਪਰਿਣੀਤੀ ਤੇ ਰਾਘਵ ਇਸ ਸਮੇਂ ਆਪਣੀ ਹੈਪੀ ਮੈਰਿਡ ਲਾਈਫ ਦਾ ਆਨੰਦ ਮਾਣ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਹਨੀਮੂਨ ਦਾ ਪਲਾਨ ਪੋਸਟਪੋਨ ਕਰ ਦਿੱਤਾ ਹੈ।

PunjabKesari

ਅਦਾਕਾਰਾ ਫਿਲਹਾਲ ਆਪਣੇ ਨਵੇਂ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ ਤੇ ਇਸ ਤੋਂ ਬਾਅਦ ਉਹ ਜਲਦੀ ਹੀ ਕੰਮ 'ਤੇ ਵਾਪਸ ਆ ਜਾਵੇਗੀ। ਇਸ ਦੇ ਨਾਲ ਹੀ ਰਾਘਵ ਵੀ ਆਪਣੇ ਕੰਮ 'ਚ ਕਾਫ਼ੀ ਰੁੱਝੇ ਹੋਏ ਹਨ ਕਿਉਂਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਤੇ ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

PunjabKesari

PunjabKesari

PunjabKesari


author

sunita

Content Editor

Related News