ਹਾਰਡੀ ਸੰਧੂ ਤੇ ਪਰਿਣੀਤੀ ਚੋਪੜਾ ਦੀ ਫ਼ਿਲਮ ''ਕੋਡ ਨੇਮ ਤਿਰੰਗਾ'' ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Sep 28, 2022 - 03:56 PM (IST)

ਹਾਰਡੀ ਸੰਧੂ ਤੇ ਪਰਿਣੀਤੀ ਚੋਪੜਾ ਦੀ ਫ਼ਿਲਮ ''ਕੋਡ ਨੇਮ ਤਿਰੰਗਾ'' ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) : ਕਈ ਪੰਜਾਬੀ ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਫ਼ਿਲਮ ਇੰਡਸਟਰੀ ਦਾ ਰੁੱਖ ਕੀਤਾ। ਇਸੇ ਲਿਸਟ 'ਚ ਹੁਣ ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਨਾਂ ਵੀ ਜੁੜ ਚੁੱਕਾ ਹੈ। ਹਾਲ ਹੀ 'ਚ ਹਾਰਡੀ ਸੰਧੂ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਆਪਣੀ ਆਉਣ ਵਾਲੀ ਫ਼ਿਲਮ 'ਕੋਡ ਨੇਮ ਤਿਰੰਗਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ।

ਦੱਸ ਦਈਏ ਕਿ ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਟੀ-ਸੀਰੀਜ਼, ਰਿਲਾਇੰਸ ਐਂਟਰਟੇਨਮੈਂਟ, ਫ਼ਿਲਮ ਹੈਂਗਰ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ, ਜਿਸ ਦੇ ਨਿਰਮਾਤਾ ਰਿਭੂ ਦਾਸ ਗੁਪਤਾ ਹਨ। ਫ਼ਿਲਮ ਦੇ ਟਰੇਲਰ ਦੀ ਸ਼ੁਰੂਆਤ ਸ਼ਰਦ ਕੇਲਕਰ ਨਾਲ ਹੁੰਦੀ ਹੈ। ਇਸ 'ਚ ਸ਼ਰਦ ਕੇਲਕਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ "ਜਦੋਂ ਕਮਜ਼ੋਰ ਇਨਸਾਨ ਆਵਾਜ਼ ਚੁੱਕਦਾ ਹੈ ਤਾਂ ਪੂਰੀ ਦੁਨੀਆ ਉਸ ਨੂੰ ਲਾਹਨਤਾਂ ਪਾਉਂਦੀ ਹੈ। ਜੇਕਰ ਕਮਜ਼ੋਰ ਬੰਦੂਕ ਚੁੱਕਦਾ ਹੈ ਤਾਂ ਉਸ ਨੂੰ ਦਹਿਸ਼ਤਗਰਦ ਕਿਹਾ ਜਾਂਦਾ ਹੈ।"
ਇਸ ਫ਼ਿਲਮ ਦੀ ਕਹਾਣੀ ਅਸਲ ਘਟਨਾਵਾਂ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਪਾਰਲੀਮੈਂਟ ਅਟੈਕ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ, ਜਿਸ 'ਚ ਪਰਿਣੀਤੀ ਚੋਪੜਾ ਦਾ ਬੇਹੱਦ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 'ਕੋਡ ਨੇਮ ਤਿਰੰਗਾ' ਇੱਕ ਜਾਸੂਸੀ ਐਕਸ਼ਨ ਥ੍ਰਿਲਰ ਫ਼ਿਲਮ ਹੈ। ਇਹ ਇੱਕ ਜਾਸੂਸ ਦੀ ਕਹਾਣੀ ਹੈ, ਜੋ ਆਪਣੀ ਕੌਮ ਲਈ ਇੱਕ ਦ੍ਰਿੜ ਅਤੇ ਨਿਡਰ ਮਿਸ਼ਨ 'ਤੇ ਹੈ, ਜਿੱਥੇ ਕੁਰਬਾਨੀ ਦੇਣ ਦੀ ਲੋੜ ਹੈ।

ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਹਾਰਡੀ ਸੰਧੂ ਅਤੇ ਪਰਿਣੀਤੀ ਚੋਪੜਾ ਲੀਡ 'ਚ ਨਜ਼ਰ ਆਉਣਗੇ। ਪਰਿਣੀਤੀ ਤੇ ਹਾਰਡੀ ਸੰਧੂ ਦੇ ਨਾਲ-ਨਾਲ ਫ਼ਿਲਮ 'ਚ ਸ਼ਰਦ ਕੇਲਕਰ, ਰਜਿਤ ਕਪੂਰ, ਦਿਬਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਅਤੇ ਦਿਸ਼ਾ ਮਾਰੀਵਾਲਾ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਫ਼ਿਲਮ 'ਕੋਡ ਨੇਮ ਤਿਰੰਗਾ' ਤੋਂ ਇਲਾਵਾ ਸੂਰਜ ਬੜਜਾਤਿਆ ਦੀ ਆਉਣ ਵਾਲੀ ਫ਼ਿਲਮ 'ਉਚਾਈ' 'ਚ ਵੀ ਦਿਖਾਈ ਦੇਵੇਗੀ, ਜਿਸ 'ਚ ਅਮਿਤਾਭ ਬੱਚਨ, ਅਨੁਪਮ ਖੇਰ ਅਤੇ ਬੋਮਨ ਇਰਾਨੀ ਵੀ ਨਜ਼ਰ ਆਉਣਗੇ। 


author

sunita

Content Editor

Related News