ਪੰਕਜ ਤ੍ਰਿਪਾਠੀ ਵਲੋਂ ਸਿਧਾਰਥ ਸ਼ੁਕਲਾ ਬਾਰੇ ਵੱਡਾ ਖ਼ੁਲਾਸਾ, ਸ਼ਹਿਨਾਜ਼ ਗਿੱਲ ਦਾ ਕੀਤਾ ਦਿਲੋਂ ਧੰਨਵਾਦ

Thursday, Sep 15, 2022 - 01:49 PM (IST)

ਪੰਕਜ ਤ੍ਰਿਪਾਠੀ ਵਲੋਂ ਸਿਧਾਰਥ ਸ਼ੁਕਲਾ ਬਾਰੇ ਵੱਡਾ ਖ਼ੁਲਾਸਾ, ਸ਼ਹਿਨਾਜ਼ ਗਿੱਲ ਦਾ ਕੀਤਾ ਦਿਲੋਂ ਧੰਨਵਾਦ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ (Pankaj Tripathi) ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ 'ਕ੍ਰਿਮੀਨਲ ਜਸਟਿਸ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਇਸ ਸੀਰੀਜ਼ 'ਚ ਉਨ੍ਹਾਂ ਨੇ ਵਕੀਲ ਦੀ ਭੂਮਿਕਾ ਨਿਭਾਈ ਹੈ। ਪੰਕਜ ਤ੍ਰਿਪਾਠੀ ਨੂੰ ਆਖਰੀ ਵਾਰ ਨੈੱਟਫਲਿਕਸ ਫ਼ਿਲਮ 'ਸ਼ੇਰਦਿਲ- ਦਿ ਪੀਲੀਭੀਤ ਸਾਗਾ' 'ਚ ਦੇਖਿਆ ਗਿਆ ਸੀ, ਜੋ ਜੂਨ 'ਚ ਰਿਲੀਜ਼ ਹੋਈ ਸੀ।

PunjabKesari
ਪੰਕਜ ਤ੍ਰਿਪਾਠੀ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਪੰਕਜ ਤ੍ਰਿਪਾਠੀ ਨੇ ਸਿਧਾਰਥ ਬਾਰੇ ਕੁਝ ਅਜਿਹਾ ਕਿਹਾ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਬੋਲਿਆ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਰਥ ਸ਼ੁਕਲਾ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। 

PunjabKesari
ਇੰਟਰਵਿਊ ਦੌਰਾਨ ਜਦੋਂ ਪੰਕਜ ਤ੍ਰਿਪਾਠੀ ਨੂੰ ਦੱਸਿਆ ਗਿਆ ਕਿ ਸ਼ਹਿਨਾਜ਼ ਗਿੱਲ ਨੇ ਇਕ ਟਾਕ ਸ਼ੋਅ 'ਚ ਉਨ੍ਹਾਂ ਦੀ ਕਾਫ਼ੀ ਤਾਰੀਫ ਕੀਤੀ ਸੀ। ਇਸ 'ਤੇ ਪੰਕਤਾ ਤ੍ਰਿਪਾਠੀ ਨੇ ਕਿਹਾ ਕਿ "ਉਹ ਮੈਨੂੰ ਇੱਕ ਅਦਾਕਾਰ ਦੇ ਤੌਰ 'ਤੇ ਪਸੰਦ ਕਰਦੀ ਹੈ ਅਤੇ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।" ਉਨ੍ਹਾਂ ਨੇ ਅੱਗੇ ਕਿਹਾ ਕਿ "ਜਦੋਂ ਸ਼ਹਿਨਾਜ਼ ਦੀ ਗੱਲ ਆਈ ਤਾਂ ਮੈਨੂੰ ਸਿਧਾਰਥ ਦੀ ਯਾਦ ਆ ਗਈ। ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੋਵੇਗਾ ਅਤੇ ਮੈਂ ਸ਼ਾਇਦ ਇਸ ਬਾਰੇ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਪਰ ਸਿਧਾਰਥ ਮੇਰੀ ਬਹੁਤ ਇੱਜ਼ਤ ਕਰਦੇ ਸਨ। ਅਸੀਂ ਬਹੁਤ ਜੁੜੇ ਹੋਏ ਸੀ।'' 

PunjabKesari

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਸ਼ੋਅ ਦੌਰਾਨ ਸਿਧਾਰਥ ਅਤੇ ਸ਼ਹਿਨਾਜ਼ ਦੀ ਦੋਸਤੀ ਹੋ ਗਈ ਸੀ ਅਤੇ ਦੋਵਾਂ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। ਪ੍ਰਸ਼ੰਸਕ ਉਨ੍ਹਾਂ ਦੀ ਜੋੜੀ ਨੂੰ ਪਿਆਰ ਨਾਲ 'ਸਿਡਨਾਜ਼' ਕਹਿਣ ਲੱਗ ਪਏ ਸਨ ਪਰ ਸ਼ਾਇਦ ਕਿਸਮਤ 'ਚ ਕੁਝ ਹੋਰ ਸੀ। ਸਿਧਾਰਥ ਦੀ ਮੌਤ ਨਾਲ ਦੋਹਾਂ ਦੀ ਜੋੜੀ ਹਮੇਸ਼ਾਂ ਲਈ ਟੁੱਟ ਗਈ। 

PunjabKesari

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ 'ਚ ਪੂਜਾ ਹੇਗੜੇ ਅਤੇ ਪਲਕ ਤਿਵਾਰੀ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।


author

sunita

Content Editor

Related News