ਬੰਗਾਲੀ ਅਦਾਕਾਰਾ ਪੱਲਵੀ ਡੇ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਦੱਸਿਆ ਖ਼ੁਦਕੁਸ਼ੀ

Monday, May 16, 2022 - 02:39 PM (IST)

ਬੰਗਾਲੀ ਅਦਾਕਾਰਾ ਪੱਲਵੀ ਡੇ ਦੀ ਸ਼ੱਕੀ ਹਾਲਤ ’ਚ ਮੌਤ, ਪੁਲਸ ਨੇ ਦੱਸਿਆ ਖ਼ੁਦਕੁਸ਼ੀ

ਕੋਲਕਾਤਾ (ਅਨਸ)– ਬੰਗਾਲੀ ਅਦਾਕਾਰਾ ਪੱਲਵੀ ਡੇ (20) ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। ਪੱਲਵੀ ਦੀ ਲਾਸ਼ ਕੋਲਕਾਤਾ ’ਚ ਉਸ ਦੇ ਫਲੈਟ ’ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ।

ਪੁਲਸ ਮੁਤਾਬਕ ਪਹਿਲੀ ਨਜ਼ਰੇ ਅਦਾਕਾਰਾ ਦੀ ਮੌਤ ਖ਼ੁਦਕੁਸ਼ੀ ਜਾਪਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੱਲਵੀ ਨਾਲ ਕੰਮ ਕਰਨ ਵਾਲੀ ਅਦਾਕਾਰਾ ਅਨਾਮਿਤਰਾ ਬਤਾਬਿਲ ਇਸ ਖ਼ਬਰ ਤੋਂ ਹੈਰਾਨ ਹੈ। ਉਸ ਨੇ ਦੋ ਦਿਨ ਪਹਿਲਾਂ ਪੱਲਵੀ ਨਾਲ ਸ਼ੂਟਿੰਗ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

ਉਸ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਸਦਮੇ ’ਚ ਹਾਂ। ਅਸੀਂ 12 ਮਈ ਨੂੰ ਟੀ. ਵੀ. ਸ਼ੋਅ ਲਈ ਸ਼ੂਟ ਕੀਤਾ। ਇਸ ਤੋਂ ਬਾਅਦ ਅਸੀਂ ਦੋਵਾਂ ਨੇ ਗੱਲਬਾਤ ਵੀ ਕੀਤੀ। ਮੈਨੂੰ ਅਜੇ ਵੀ ਇਸ ਖ਼ਬਰ ’ਤੇ ਭਰੋਸਾ ਨਹੀਂ ਹੋ ਰਿਹਾ।’’

ਟੀਮ ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਜਦੋਂ ਉਹ ਦੋ ਦਿਨ ਪਹਿਲਾਂ ਸ਼ੂਟ ’ਚ ਸ਼ਾਮਲ ਹੋਈ ਸੀ ਤਾਂ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਕਿਸੇ ਗੱਲ ਤੋਂ ਦੁਖੀ ਜਾਂ ਪਰੇਸ਼ਾਨ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News