"ਸਾਡੇ ਤੋਂ ਬਿਨ੍ਹਾਂ ਉਨ੍ਹਾਂ ਦੀਆਂ ਫ਼ਿਲਮਾਂ Flop ਹੁੰਦੀਆਂ", ਇਫਤਿਖਾਰ ਠਾਕੁਰ ਨੇ ਭਾਰਤ ਖ਼ਿਲਾਫ਼ ਮੁੜ ਉਗਲਿਆ ਜ਼ਹਿਰ

Tuesday, Jun 03, 2025 - 04:53 PM (IST)

"ਸਾਡੇ ਤੋਂ ਬਿਨ੍ਹਾਂ ਉਨ੍ਹਾਂ ਦੀਆਂ ਫ਼ਿਲਮਾਂ Flop ਹੁੰਦੀਆਂ", ਇਫਤਿਖਾਰ ਠਾਕੁਰ ਨੇ ਭਾਰਤ ਖ਼ਿਲਾਫ਼ ਮੁੜ ਉਗਲਿਆ ਜ਼ਹਿਰ

ਐਂਟਰਟੇਨਮੈਂਟ ਡੈਸਕ- ਭਾਰਤ ਵੱਲੋਂ ਪਾਕਿਸਤਾਨ 'ਤੇ ਪਿਛਲੇ ਦਿਨੀਂ ਪਹਿਲਗਾਮ ਹਮਲੇ ਦੇ ਜਵਾਬ ਵਿਚ ਕੀਤੇ ਗਏ 'ਆਪਰੇਸ਼ਨ ਸਿੰਧੂਰ' ਮਗਰੋਂ ਕਈ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖਿਲਾਫ ਜ਼ਹਿਰ ਉਗਲਿਆ ਗਿਆ। ਇਸੇ ਤਰ੍ਹਾਂ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਭਾਰਤ ਨੂੰ ਲੈ ਕੇ ਇਹ ਬਿਆਨ ਦਿੱਤਾ ਸੀ, ਜਿਸ ਦੀ ਭਾਰਤ ਦੇ ਕਲਾਕਾਰਾਂ ਵੱਲੋਂ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਵਿਚ ਨਾ ਲੈਣ ਦੀ ਅਪੀਲ ਕੀਤੀ ਗਈ ਸੀ।

ਇਹ ਵੀ ਪੜ੍ਹੋ: ਤੂੰ ਮੇਰੀ ਮੈਂ ਤੇਰਾ...'; ਸ਼ਰੇਆਮ ਇਕ-ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਕਾਰਤਿਕ ਤੇ ਅੰਨਨਿਆ

ਹੁਣ ਇਫਤਿਖਾਰ ਠਾਕੁਰ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਪੰਜਾਬੀ ਇੰਡਸਟਰੀ 'ਤੇ ਨਿਸ਼ਾਨਾ ਵਿੰਨ੍ਹਦੇ ਨਜ਼ਰ ਆਏ। ਉਹ ਵੀਡੀਓ ਵਿਚ ਕਹਿ ਰਹੇ ਹਨ ਕਿ ਸਾਡੇ ਤੋਂ ਬਿਨਾਂ ਉਨ੍ਹਾਂ ਦੀ ਕੋਈ ਵੀ ਪੰਜਾਬੀ ਫਿਲਮ ਚੱਲਦੀ ਹੀ ਨਹੀਂ ਹੈ ਅਤੇ ਉਹ ਸਾਡਾ ਬਾਈਕਾਟ ਨਹੀਂ ਕਰਦੇ ਸਗੋਂ ਅਸੀਂ ਉਨ੍ਹਾਂ ਦਾ ਬਾਈਕਾਟ ਕਰਦੇ ਹਾਂ। ਇਸ ਦੇ ਨਾਲ ਹੀ ਇਫਤਿਖਾਰ ਨੇ ਆਪਣੇ ਖਿਲਾਫ ਬੋਲਣ ਵਾਲੇ ਕਲਾਕਾਰਾਂ ਨੂੰ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਬਿਨਾਂ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ। ਉਨ੍ਹਾਂ ਦੇ ਡਾਇਲਾਗ ਅਸੀਂ ਲਿਖਦੇ ਹਾਂ। ਕਾਮੇਡੀ ਅਸੀਂ ਲਿਖਦੇ ਹਾਂ ਅਤੇ ਹੁਣ ਤੱਕ ਜਿੰਨੀਆਂ ਫਿਲਮਾਂ ਅਸੀਂ ਉਨ੍ਹਾਂ ਨਾਲ ਕੀਤੀਆਂ ਹਨ, ਉਹ ਹਿੱਟ ਰਹੀਆਂ। ਉਨ੍ਹਾਂ ਨੇ ਸਾਡੇ ਤੋਂ ਬਿਨਾਂ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਾਈਆਂ, ਉਹ ਸਾਰੀਆਂ ਫਲਾਪ ਹੋਈਆਂ ਹਨ। ਉਹ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ, ਉਹ ਜੰਗ ਕਿਵੇਂ ਲੜ ਲੈਣਗੇ। ਜੋ ਖੇਲ ਦੇ ਮੈਦਾਨ ਮੇਂ ਨਹੀਂ ਆ ਸਕਦੇ ਵੋ ਜੰਗ ਕੇ ਮੈਦਾਨ ਮੇਂ ਭੀ ਨਹੀਂ ਆ ਸਕਦੇ। ਮੈਂ ਆਪਣੇ ਫੌਜੀ ਜਵਾਨਾਂ ਅਤੇ ਸਾਰੇ ਪਾਕਿਸਤਾਨੀਆਂ ਦਾ ਸ਼ੁਕਾਰਗੁਜ਼ਾਰ ਹਾਂ। ਅਦਾਕਾਰ ਵੱਲੋਂ ਦਿੱਤੇ ਜਾ ਰਹੇ ਇਸ ਬਿਆਨ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਹਿਮਾਨ ਬਣ ਘਰ ਆਏ ਨੌਜਵਾਨ ਨੇ ਵਰ੍ਹਾਇਆ ਕਹਿਰ ! 17 ਸਾਲਾ ਸੋਸ਼ਲ ਮੀਡੀਆ ਸਟਾਰ ਨੂੰ ਮਾਰ'ਤੀ ਗੋਲ਼ੀ

ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਫਤਿਖਾਰ ਦੀ ਵੀਡੀਓ ਆਈ ਸੀ ਜਿਸ ਵਿਚ ਉਨ੍ਹਾਂ ਨੇ ਇੱਕ ਪਾਕਿਸਤਾਨੀ ਚੈਨਲ 'ਤੇ ਇੱਕ ਪ੍ਰੋਗਰਾਮ ਦੌਰਾਨ ਭਾਰਤ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸੰਦੇਸ਼ ਭਾਰਤੀਆਂ ਲਈ ਹੈ। ਕਾਮੇਡੀਅਨ ਇਫਤਿਖਾਰ ਠਾਕੁਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਸੀ, "ਫਿਜ਼ਾਓਂ ਤੋਂ ਆਓਗੇ ਤਾਂ ਹਵਾ ਵਿੱਚ ਉੱਡਾ ਦਿੱਤੇ ਜਾਓਗੇ। ਸਮੁੰਦਰ ਦੇ ਪਾਣੀ ਰਾਹੀਂ ਆਓਗੇ, ਤਾਂ ਤੁਸੀਂ ਡੁੱਬਾ ਦਿੱਤੇ ਜਾਓਗੇ। ਜ਼ਮੀਨੀ ਰਸਤੇ ਰਾਹੀਂ ਆਓਗੇ, ਤਾਂ ਦਫ਼ਨਾ ਦਿੱਤੇ ਜਾਓਗੇ।" ਇਫਤਿਖਾਰ ਦੇ ਇਸ ਬਿਆਨ ਮਗਰੋਂ ਉਨ੍ਹਾਂ ਦੇ ਬਾਈਕਾਟ ਦੀ ਮੰਗ ਉੱਠੀ ਸੀ।

ਇਹ ਵੀ ਪੜ੍ਹੋ: ਵਿਆਹ ਤੋਂ 7 ਸਾਲ ਪਹਿਲਾਂ ਹੀ '34 ਬੱਚਿਆਂ ਦੀ ਮਾਂ' ਬਣੀ ਇਹ ਅਦਾਕਾਰਾ, 'ਪੰਜਾਬ ਕਿੰਗਜ਼' ਨਾਲ ਹੈ ਖਾਸ ਕਨੈਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News