ਕੰਗਨਾ ਰਣੌਤ ਦਾ ਮੁਰੀਦ ਹੋਇਆ ਨਵਾਜ਼ੂਦੀਨ ਸਿੱਦੀਕੀ, ਕਿਹਾ- ''ਮੈਂ ਉਸ ਨੂੰ ਪਸੰਦ ਕਰਦਾ ਹਾਂ...''
Wednesday, Nov 10, 2021 - 11:05 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਫ਼ਿਲਮ 'ਟੀਕੂ ਵੈਡਸ ਸ਼ੇਰੂ' 'ਚ ਨਵਾਜੂਦੀਨ ਸਿੱਦੀਕੀ ਕੰਮ ਕਰ ਰਹੇ ਹਨ। ਬੀਤੇ ਸੋਮਵਾਰ 8 ਨਵੰਬਰ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫ਼ਿਲਮ ਦੀ ਪਹਿਲੀ ਝਲਕੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਜਿਸ ਦਿਨ ਉਸ ਨੂੰ ਪਦਮਸ੍ਰੀ ਮਿਲਿਆ, ਉਸ ਦਿਨ ਉਹ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਬੇਸਬਰ ਸੀ।
ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਕਿ ''ਉਹ ਫ਼ਿਲਮ 'ਚ ਕੰਮ ਕਰਨ ਦੀ ਉਮੀਦ ਕਰ ਰਹੇ ਹਨ। ਉਹ ਕਹਿੰਦਾ ਹੈ, ''ਇਹ ਇੱਕ ਭਾਵਨਾਤਮਕ ਪ੍ਰੇਮ ਕਹਾਣੀ ਹੈ ਅਤੇ ਇਹ ਇੱਕ ਅਜਿਹਾ ਕਿਰਦਾਰ ਹੈ, ਜੋ ਮੈਂ ਹੁਣ ਤੱਕ ਨਹੀਂ ਨਿਭਾਇਆ ਹੈ। ਇਸ ਲਈ ਜਦੋਂ ਮੈਨੂੰ ਇਸ ਭੂਮਿਕਾ ਲਈ ਸੰਪਰਕ ਕੀਤਾ ਗਿਆ ਅਤੇ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਂ ਸੱਚਮੁੱਚ ਰੋਮਾਂਚਿਤ ਹੋ ਗਿਆ।''
ਇਹ ਖ਼ਬਰ ਵੀ ਪੜ੍ਹੋ : ਕੰਗਨਾ ਦਾ ਬਿਆਨ– ਦੇਸ਼ ਵਿਰੋਧੀ ਜਿਹਾਦੀਆਂ ਤੇ ਖਾਲਿਸਤਾਨੀਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਮਿਲਿਆ ‘ਪਦਮ ਸ਼੍ਰੀ’
ਫ਼ਿਲਮ 'ਚ ਅਦਾਕਾਰਾ ਅਵਨੀਤ ਕੌਰ ਵੀ ਹੈ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਾਈਂ ਕਬੀਰ ਨੇ ਨਿਭਾਈ ਹੈ। ਕੰਗਨਾ ਰਣੌਤ ਨਾਲ ਕੰਮ ਕਰਨ ਬਾਰੇ ਗੱਲ ਕਰਦੇ ਹੋਏ, ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, ''ਕੰਗਨਾ ਫ਼ਿਲਮ ਨਾਲ ਜੋਸ਼ ਨਾਲ ਜੁੜੀ ਹੋਈ ਹੈ। ਮੈਂ ਦੇਖ ਸਕਦਾ ਹਾਂ ਕਿ ਉਹ ਫ਼ਿਲਮ ਦੇ ਹਰ ਪਹਿਲੂ 'ਤੇ ਧਿਆਨ ਦੇ ਰਹੀ ਹੈ। ਸਕ੍ਰਿਪਟ 'ਤੇ ਗੱਲਬਾਤ ਚੱਲ ਰਹੀ ਹੈ। ਅਸੀਂ ਦੇਖਿਆ ਹੈ ਕਿ ਅਸੀਂ ਸੰਵੇਦਨਸ਼ੀਲਤਾ ਨੂੰ ਕਿਵੇਂ ਸਮਝ ਸਕਦੇ ਹਾਂ, ਇਸ ਲਈ ਉਮੀਦ ਹੈ ਕਿ ਇਹ ਫ਼ਿਲਮ ਇੱਕ ਵੱਖਰੇ ਪੱਧਰ 'ਤੇ ਹੋਵੇਗੀ।''
ਇਹ ਖ਼ਬਰ ਵੀ ਪੜ੍ਹੋ : ਸੈਲਫੀ ਲੈਂਦੇ ਹੋਏ ਫੈਨ 'ਤੇ ਭੜਕੇ ਸਲਮਾਨ ਖ਼ਾਨ, ਬੋਲੇ 'ਨੱਚਣਾ ਬੰਦ ਕਰ'
ਦੱਸ ਦਈਏ ਕਿ ਕੰਗਨਾ ਰਣੌਤ ਦੀ ਅਕਸਰ ਫ਼ਿਲਮੀ ਦੁਨੀਆ ਨਾਲ ਬੁਰਾਈ ਕਰਨ ਲਈ ਆਲੋਚਨਾ ਹੁੰਦੀ ਰਹੀ ਹੈ। ਜਦੋਂ ਨਵਾਜ਼ੂਦੀਨ ਸਿੱਦੀਕੀ ਨੂੰ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਪਰਵਾਹ ਨਹੀਂ ਕਰਦੇ। ਉਹ ਆਖਦੇ ਹਨ, ''ਇਹ ਉਸ ਦੀ ਸੋਚਣ ਦੀ ਪ੍ਰਕਿਰਿਆ ਹੈ ਅਤੇ ਮੈਂ ਉਸ ਨੂੰ ਸਵਾਲ ਕਰਨ ਵਾਲਾ ਕੋਈ ਨਹੀਂ ਹਾਂ। ਮੈਂ ਉਸ ਨੂੰ ਇੱਕ ਅਭਿਨੇਤਰੀ ਦੇ ਤੌਰ 'ਤੇ ਜਾਣਦਾ ਹਾਂ ਅਤੇ ਉਹ ਆਪਣੇ ਕੰਮ 'ਚ ਸ਼ਾਨਦਾਰ ਅਤੇ ਬਹੁਤ ਚੰਗੀ ਹੈ। ਕੰਗਨਾ ਨੇ ਪਿਛਲੇ ਕੁਝ ਸਾਲਾਂ 'ਚ ਕੁਝ ਸ਼ਾਨਦਾਰ ਪ੍ਰਦਰਸ਼ਨ ਦਿੱਤੇ ਹਨ।'' ਉਹ ਅੱਗੇ ਆਖਦਾ ਹੈ, ''ਇੱਕ ਇਨਸਾਨ ਹੋਣ ਦੇ ਨਾਤੇ, ਮੈਂ ਉਸ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਸੱਚਮੁੱਚ ਇੱਕ ਪਿਆਰਾ ਵਿਅਕਤੀ ਹੈ। ਨਾਲ ਹੀ, ਹਰ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਵੱਖਰੀ ਹੁੰਦੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕੋਈ ਸਮੱਸਿਆ ਹੋਣੀ ਚਾਹੀਦੀ ਹੈ। ਉਸ ਦੀ ਇਕ ਗੱਲ ਮੈਨੂੰ ਬਹੁਤ ਪਸੰਦ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਭਾਵੁਕ ਹੈ ਅਤੇ ਜੋ ਵੀ ਕਰਦੀ ਹੈ, ਉਸ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।''
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਕਸ਼ੇ ਕੁਮਾਰ ਦੀ 'ਸੂਰਿਆਵੰਸ਼ੀ' ਨੂੰ ਤਕੜਾ ਝਟਕਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।