ਕੈਨੇਡਾ, ਅਮਰੀਕਾ ਤੇ ਯੂ. ਕੇ. ਦੇ ਇਨ੍ਹਾਂ ਸਿਨੇਮਾਘਰਾਂ ’ਚ ਮਾਣੋ ‘ਓਏ ਮੱਖਣਾ’ ਦਾ ਆਨੰਦ

11/05/2022 5:40:12 PM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ, ਗੁੱਗੂ ਗਿੱਲ ਤੇ ਤਾਨੀਆ ਸਟਾਰਰ ਪੰਜਾਬੀ ਫ਼ਿਲਮ ‘ਓਏ ਮੱਖਣਾ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਲੋਕਾਂ ਵਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ (ਵੀਡੀਓ)

ਇਸ ਫ਼ਿਲਮ ਦੀ ਕੈਨੇਡਾ, ਅਮਰੀਕਾ ਤੇ ਯੂ. ਕੇ. ਦੀ ਸਿਨੇਮਾ ਲਿਸਟਿੰਗ ਵੀ ਫ਼ਿਲਮ ਦੀ ਟੀਮ ਵਲੋਂ ਰਿਲੀਜ਼ ਕਰ ਦਿੱਤੀ ਗਈ ਸੀ, ਜੋ ਤੁਸੀਂ ਹੇਠਾਂ ਦਿੱਤੀਆਂ ਤਸਵੀਰਾਂ ’ਚ ਦੇਖ ਸਕਦੇ ਹੋ–

ਕੈਨੇਡਾ ਸਿਨੇਮਾ ਲਿਸਟਿੰਗ

PunjabKesari

ਅਮਰੀਕਾ ਸਿਨੇਮਾ ਲਿਸਟਿੰਗ

PunjabKesari

ਯੂ. ਕੇ. ਸਿਨੇਮਾ ਲਿਸਟਿੰਗ

PunjabKesari

ਦੱਸ ਦੇਈਏ ਕਿ ਫ਼ਿਲਮ ’ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਤੋਂ ਇਲਾਵਾ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ।

ਨੋਟ– ‘ਓਏ ਮੱਖਣਾ’ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News