ਕੱਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਓਏ ਮੱਖਣਾ’, ਐਮੀ, ਤਾਨੀਆ ਤੇ ਗੁੱਗੂ ਗਿੱਲ ਨਿਭਾਅ ਰਹੇ ਮੁੱਖ ਭੂਮਿਕਾ

11/03/2022 4:38:11 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਓਏ ਮੱਖਣਾ’ ਦੁਨੀਆ ਭਰ ’ਚ ਕੱਲ ਯਾਨੀ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਪਹਿਲਾਂ ਤੋਂ ਹੀ ਕਾਫੀ ਉਤਸ਼ਾਹਿਤ ਹਨ ਕਿਉਂਕਿ ਫ਼ਿਲਮ ’ਚ ਐਮੀ ਵਿਰਕ, ਗੁੱਗੂ ਗਿੱਲ ਤੇ ਤਾਨੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਆਪਣੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਚਰਚਾ ’ਚ ਆ ਗਈ ਸੀ। ਟਰੇਲਰ ’ਚ ਸਾਨੂੰ ਦੇਖਣ ਨੂੰ ਮਿਲਿਆ ਕਿ ਗੁੱਗੂ ਗਿੱਲ ਐਮੀ ਵਿਰਕ ਦੇ ਚਾਚਾ ਬਣੇ ਹਨ। ਉਥੇ ਐਮੀ ਨੂੰ ਤਾਨੀਆ ਨਾਲ ਪਿਆਰ ਹੋ ਗਿਆ ਹੈ, ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇ ਵਾਲਾ ਕਤਲ ਕੇਸ ’ਚ NIA ਨੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਕੀਤੀ ਪੁੱਛਗਿੱਛ

ਹਾਲਾਂਕਿ ਵਿਆਹ ਲਈ ਇਨ੍ਹਾਂ ਨੂੰ ਕੀ-ਕੀ ਪਾਪੜ ਵੇਲਣੇ ਪੈਣਗੇ ਤੇ ਕਿਹੜੇ ਉਤਾਰ-ਚੜ੍ਹਾਅ ਇਨ੍ਹਾਂ ਦੇ ਰਿਸ਼ਤੇ ’ਚ ਆਉਂਦੇ ਹਨ, ਇਹ ਸਭ ਫ਼ਿਲਮ ’ਚ ਦੇਖਣਾ ਮਜ਼ੇਦਾਰ ਹੋਵੇਗਾ।

ਫ਼ਿਲਮ ’ਚ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ।

ਨੋਟ– ‘ਓਏ ਮੱਖਣਾ’ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News