ਘਰ ਬੈਠੇ ਦੇਖੋ ਇਹ ਵੈੱਬ ਸੀਰੀਜ਼ ਤੇ ਫ਼ਿਲਮਾਂ, ਜਾਣੋ ਕਿਥੇ-ਕਿਥੇ ਨੇ ਉਪਲੱਬਧ

03/18/2023 2:01:40 PM

ਮੁੰਬਈ (ਬਿਊਰੋ)– ਹਾਲ ਦੇ ਦਿਨਾਂ ’ਚ ਬਹੁਤ ਸਾਰੀਆਂ ਵੈੱਬ ਸੀਰੀਜ਼ ਤੇ ਫ਼ਿਲਮਾਂ ਵੱਖ-ਵੱਖ ਓ. ਟੀ. ਟੀ. ਪਲੇਟਫਾਰਮਜ਼ ’ਤੇ ਰਿਲੀਜ਼ ਹੋਈਆਂ ਹਨ। ਇਨ੍ਹਾਂ ਸ਼ੋਅਜ਼ ਤੇ ਫ਼ਿਲਮਾਂ ਨਾਲ ਮਸ਼ਹੂਰ ਸਿਤਾਰਿਆਂ ਦੇ ਨਾਂ ਜੁੜੇ ਹਨ। ਆਓ ਜਾਣਦੇ ਹਾਂ ਕਿਹੜੀ ਫ਼ਿਲਮ ਜਾਂ ਸੀਰੀਜ਼ ਨੂੰ ਕਿਥੇ ਦੇਖਿਆ ਜਾ ਸਕਦਾ ਹੈ–

1. ਪੌਪ ਕੌਨ
ਕਾਮੇਡੀ ਨਾਲ ਭਰਪੂਰ ਇਸ ਸੀਰੀਜ਼ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਦੇਖਿਆ ਜਾ ਸਕਦਾ ਹੈ।

2. ਦਿ ਮੈਜੀਸ਼ੀਅਨ ਐਲੀਫੈਂਟ
ਭਾਵੁਕ ਕਰਨ ਵਾਲੀ ਇਸ ਫ਼ਿਲਮ ਨੂੰ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।

3. ਐਮ ਆਈ ਨੈਕਸਟ
ਐਮ ਆਈ ਨੈਕਸਟ ਫ਼ਿਲਮ ਜ਼ੀ-5 ’ਤੇ ਦੇਖੀ ਜਾ ਸਕਦੀ ਹੈ। ਇਸ ’ਚ ਇਕ 14 ਸਾਲ ਦੀ ਕੁੜੀ ਦੀ ਕਹਾਣੀ ਦਿਖਾਈ ਗਈ ਹੈ।

4. ਸਰ/ਵਾਥੀ
ਸਾਊਥ ਅਦਾਕਾਰ ਧਾਨੁਸ਼ ਦੀ ਇਸ ਫ਼ਿਲਮ ਨੂੰ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।

5. ਸ਼ੈਡੋ ਐਂਡ ਬੋਨ ਸੀਜ਼ਨ 2
ਸਸਪੈਂਸ ਤੇ ਥ੍ਰਿਲਰ ਨਾਲ ਭਰਪੂਰ ਇਸ ਸੀਰੀਜ਼ ਨੂੰ ਨੈੱਟਫਲਿਕਸ ’ਤੇ ਦੇਖਿਆ ਜਾ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News