ਆਰਮੈਕਸ TRP ’ਚ ‘ਅਨੁਪਮਾ’ ਦਾ ਦਬਦਬਾ, ‘ਤੇਰੀ ਮੇਰੀ ਡੋਰੀਆਂ’ ਦੀ ਜ਼ਬਰਦਸਤ ਵਾਪਸੀ ਨਾਲ ਹਿੱਲ ਗਏ ਇਹ ਸ਼ੋਅਜ਼

02/28/2024 12:47:00 PM

ਮੁੰਬਈ (ਬਿਊਰੋ)– 8ਵੇਂ ਹਫ਼ਤੇ ਦੀ ਆਰਮੈਕਸ ਪਾਵਰ ਰੇਟਿੰਗ ਸਾਹਮਣੇ ਆ ਗਈ ਹੈ। ਸਾਲ 2024 ’ਚ ਸੀਰੀਅਲ ਦੀ ਟੀ. ਆਰ. ਪੀ. ’ਚ ਕਾਫ਼ੀ ਬਦਲਾਅ ਆਇਆ ਹੈ, ਜਿਸ ’ਚ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੇ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਵਿਚਾਲੇ ਕਰੀਬੀ ਮੁਕਾਬਲਾ ਹੈ। ਉਥੇ ਹੀ ‘ਅਨੁਪਮਾ’ ਟੀ. ਆਰ. ਪੀ. ’ਚ ਆਪਣੀ ਜਗ੍ਹਾ ਬਰਕਰਾਰ ਰੱਖ ਰਹੀ ਹੈ। ਇਸ ਹਫ਼ਤੇ ਵੀ ‘ਅਨੁਪਮਾ’ ਟੀ. ਆਰ. ਪੀ. ਲਿਸਟ ’ਚ ਪਹਿਲੇ ਨੰਬਰ ’ਤੇ ਕਾਬਜ਼ ਹੈ ਪਰ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੇ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੀ ਟੀ. ਆਰ. ਪੀ. ਖ਼ਤਰੇ ’ਚ ਹੈ। ‘ਤੇਰੀ ਮੇਰੀ ਡੋਰੀਆਂ’ ਨੇ ਟੀ. ਆਰ. ਪੀ. ’ਚ ਚੰਗੀ ਰੇਟਿੰਗ ਦੇ ਨਾਲ ਵਾਪਸੀ ਕੀਤੀ ਹੈ। ਇਸ ਤੋਂ ਇਲਾਵਾ ਤੁਸੀਂ ਇਥੇ ਦੇਖ ਸਕਦੇ ਹੋ ਕਿ ਟਾਪ 10 ’ਚ ਕਿਸ ਨੇ ਜਗ੍ਹਾ ਬਣਾਈ ਹੈ, ਜਿਸ ’ਚ ਪਿਛਲੇ ਹਫ਼ਤੇ ਦੇ ਮੁਕਾਬਲੇ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ–

ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ

1. ਅਨੁਪਮਾ
ਰੂਪਾਲੀ ਗਾਂਗੁਲੀ, ਗੌਰਵ ਖੰਨਾ, ਸੁਧਾਂਸ਼ੂ ਪਾਂਡੇ ਸਟਾਰਰ ਸੀਰੀਅਲ ‘ਅਨੁਪਮਾ’ ਫਿਰ ਤੋਂ ਨੰਬਰ 1 ’ਤੇ ਆਪਣੀ ਜਗ੍ਹਾ ਕਾਇਮ ਰੱਖ ਰਿਹਾ ਹੈ। ਇਸ ਵਾਰ ਸ਼ੋਅ ਨੂੰ 71 ਦੀ ਰੇਟਿੰਗ ਮਿਲੀ ਹੈ। ਪਿਛਲੇ ਹਫ਼ਤੇ ਸ਼ੋਅ ਨੂੰ 73 ਦੀ ਰੇਟਿੰਗ ਮਿਲੀ ਸੀ।

2. ਤਾਰਕ ਮਹਿਤਾ ਕਾ ਉਲਟਾ ਚਸ਼ਮਾ
ਦਿਲੀਪ ਜੋਸ਼ੀ ਸਟਾਰਰ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਦੂਜੇ ਸਥਾਨ ’ਤੇ ਕਾਬਜ਼ ਹੈ। ਇਸ ਕਾਮੇਡੀ ਸ਼ੋਅ ਦੀ ਰੇਟਿੰਗ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਇਸ ਵਾਰ ਵੀ 69 ਰੇਟਿੰਗ ਮਿਲੀ ਹੈ।

3. ਗੁਮ ਹੈ ਕਿਸੀ ਕੇ ਪਿਆਰ ਮੇਂ
ਭਾਵਿਕਾ ਸ਼ਰਮਾ ਤੇ ਸ਼ਕਤੀ ਅਰੋੜਾ ਸਟਾਰਰ ਸੀਰੀਅਲ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਦੀ ਰੇਟਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਹਫ਼ਤੇ ਸੀਰੀਅਲ ਨੂੰ 64 ਰੇਟਿੰਗ ਮਿਲੀ ਹੈ, ਜਿਸ ਤੋਂ ਬਾਅਦ ਇਹ ਸ਼ੋਅ ਤੀਜੇ ਨੰਬਰ ’ਤੇ ਆ ਗਿਆ ਹੈ।

4. ਯੇ ਰਿਸ਼ਤਾ ਕਯਾ ਕਹਿਲਾਤਾ ਹੈ
ਇਸ ਹਫ਼ਤੇ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਰੇਟਿੰਗ ’ਚ ਕੋਈ ਸੁਧਾਰ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੀਰੀਅਲ ’ਚ ਅਭਿਰਾ ਤੇ ਅਰਮਾਨ ਦੀ ਲਵ ਸਟੋਰੀ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਹਫ਼ਤੇ ਵੀ ਸ਼ੋਅ ਨੂੰ 64 ਰੇਟਿੰਗ ਮਿਲੀ ਹੈ।

5. ਤੇਰੀ ਮੇਰੀ ਡੋਰੀਆਂ
‘ਤੇਰੀ ਮੇਰੀ ਡੋਰੀਆਂ’ ਨੇ ਇਸ ਹਫ਼ਤੇ ‘ਬਾਤੇਂ ਕੁਝ ਅਨਕਹੀ ਸੀ’ ਦੀ ਗੱਦੀ ਖੋਹ ਲਈ ਹੈ। ਨਿਰਮਾਤਾਵਾਂ ਦੀ ਸਖ਼ਤ ਮਿਹਨਤ ਸਫ਼ਲ ਰਹੀ ਤੇ ਸ਼ੋਅ ਨੇ 63 ਦੀ ਰੇਟਿੰਗ ਦੇ ਨਾਲ ਜ਼ਬਰਦਸਤ ਵਾਪਸੀ ਕੀਤੀ ਹੈ।

6. ਨੀਰਜਾ : ਏਕ ਨਈ ਪਹਿਚਾਨ
ਆਸਥਾ ਸ਼ਰਮਾ ਤੇ ਰਾਜਵੀਰ ਸਿੰਘ ਸਟਾਰਰ ਸੀਰੀਅਲ ‘ਨੀਰਜਾ : ਏਕ ਨਈ ਪਹਿਚਾਨ’ ਨੇ ਵੀ ਟੀ. ਆਰ. ਪੀ. ’ਚ ਆਪਣੀ ਜਗ੍ਹਾ ਬਣਾ ਲਈ ਹੈ। ਲੋਕ ਸ਼ੋਅ ਦੀ ਕਹਾਣੀ ਤੇ ਸਟਾਰ ਕਾਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਸ਼ੋਅ ਨੂੰ 63 ਰੇਟਿੰਗ ਮਿਲੀ ਹੈ।

7. ਸ਼੍ਰੀਮਦ ਰਾਮਾਇਣ
1 ਜਨਵਰੀ, 2024 ਤੋਂ ਸ਼ੁਰੂ ਹੋਏ ‘ਸ਼੍ਰੀਮਦ ਰਾਮਾਇਣ’ ਸੀਰੀਅਲ ਦੀ ਰੇਟਿੰਗ ਇਸ ਹਫ਼ਤੇ ਵੀ ਨਹੀਂ ਬਦਲੀ ਹੈ। ਇਸ ਸ਼ੋਅ ਨੂੰ 63 ਰੇਟਿੰਗ ਮਿਲੀ ਹੈ।

ਇਥੇ ਦੇਖੋ ਪੂਰੀ ਸੂਚੀ

  • ਅਨੁਪਮਾ– 71 ਰੇਟਿੰਗ
  • ਤਾਰਕ ਮਹਿਤਾ ਕਾ ਉਲਟਾ ਚਸ਼ਮਾ– 69 ਰੇਟਿੰਗ
  • ਗੁਮ ਹੈ ਕਿਸੀ ਕੇ ਪਿਆਰ ਮੇਂ– 64 ਰੇਟਿੰਗ
  • ਯੇ ਰਿਸ਼ਤਾ ਕਯਾ ਕਹਿਲਾਤਾ ਹੈ– 64 ਰੇਟਿੰਗ
  • ਤੇਰੀ ਮੇਰੀ ਡੋਰੀਆਂ– 63 ਰੇਟਿੰਗ
  • ਨੀਰਜਾ : ਏਕ ਨਈ ਪਹਿਚਾਨ– 63 ਰੇਟਿੰਗ
  • ਸ਼੍ਰੀਮਦ ਰਾਮਾਇਣ– 63 ਰੇਟਿੰਗ
  • ਭਾਗਿਆ ਲਕਸ਼ਮੀ– 61 ਰੇਟਿੰਗ
  • ਰਾਧਾ ਮੋਹਨ– 61 ਰੇਟਿੰਗ
  • ਕੁੰਡਲੀ ਭਾਗਿਆ– 60 ਰੇਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News