ਇਕ ਸਾਲ ਦਾ ਹੋਇਆ ਏਕਤਾ ਕੌਲ ਅਤੇ ਸੁਮਿਤ ਵਿਆਸ ਦਾ ਪੁੱਤਰ

Thursday, Jun 03, 2021 - 06:07 PM (IST)

ਇਕ ਸਾਲ ਦਾ ਹੋਇਆ ਏਕਤਾ ਕੌਲ ਅਤੇ ਸੁਮਿਤ ਵਿਆਸ ਦਾ ਪੁੱਤਰ

ਮੁੰਬਈ- ਟੀ.ਵੀ. ਦੀ ਖ਼ੂਬਸੂਰਤ ਅਦਾਕਾਰਾ ਏਕਤਾ ਕੌਲ ਜੋ ਕਿ ਪਿਛਲੇ ਸਾਲ ਪਹਿਲੀ ਵਾਰ ਮਾਂ ਬਣੀ ਸੀ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਅੱਜ ਉਨ੍ਹਾਂ ਦਾ ਪੁੱਤਰ ਇੱਕ ਸਾਲ ਦਾ ਹੋ ਗਿਆ ਹੈ। ਜਿਸ ਕਰਕੇ ਮਾਂ ਏਕਤਾ ਕੌਲ ਅਤੇ ਪਾਪਾ ਸੁਮਿਤ ਵਿਆਸ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਵੇਦ ਵਿਆਸ  ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

 
 
 
 
 
 
 
 
 
 
 
 
 
 
 

A post shared by Ekta Kaul (@ektakaul11)


ਏਕਤਾ ਕੌਲ ਨੇ ਆਪਣੀ ਅਤੇ ਪੁੱਤਰ ਵੇਦ ਦੇ ਨਾਲ ਕਿਊਟ ਜਿਹੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ। ਉਧਰ ਐਕਟਰ ਸੁਮਿਤ ਵਿਆਸ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਜਿਹੀ ਵੀਡੀਓ ਪੋਸਟ ਕਰਕੇ ਫਰਸਟ ਬਰਥਡੇਅ ਵਿਸ਼ ਕੀਤੀ ਹੈ। ਇਸ ਪੋਸਟ ਉੱਤੇ ਟੀ.ਵੀ. ਜਗਤ ਦੇ ਕਈ ਨਾਮੀ ਕਲਾਕਾਰ ਨੇ ਕਮੈਂਟ ਕਰਕੇ ਵੇਦ ਵਿਆਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਸੁਮਿਤ ਵਿਆਸ ਅਤੇ ਏਕਤਾ ਕੌਲ ਦੋਵਾਂ ਨੇ ਟੀ.ਵੀ. ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ। ਟੀ.ਵੀ. ਦੀ ਇਹ ਮਸ਼ਹੂਰ ਜੋੜੀ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ। ਸੁਮਿਤ ਵਿਆਸ ‘ਵੀਰੇ ਦੀ ਵੈਡਿੰਗ’, ‘ਮੇਡ ਇਨ ਚਾਇਨਾ’ ਵਰਗੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਕਿਊਟ ਜੋੜੇ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ।


author

Aarti dhillon

Content Editor

Related News