ਹਿਨਾ ਨੇ ਈਦ ਮੌਕੇ ਸ਼ਰਾਰਾ ਸੂਟ ’ਚ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ (ਦੇਖੋ ਤਸਵੀਰਾਂ)

Sunday, Jul 10, 2022 - 05:55 PM (IST)

ਹਿਨਾ ਨੇ ਈਦ ਮੌਕੇ ਸ਼ਰਾਰਾ ਸੂਟ ’ਚ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਕੀਤਾ ਦੀਵਾਨਾ (ਦੇਖੋ ਤਸਵੀਰਾਂ)

ਬਾਲੀਵੁੱਡ ਡੈਸਕ: ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਅਦਾਕਾਰਾ ਹਿਨਾ ਖ਼ਾਨ ਕਾਫ਼ੀ ਸੁਰਖੀਆਂ ’ਚ ਰਹਿੰਦੀ ਹੈ।  ਆਪਣੀ ਅਦਾਕਾਰੀ ਦੇ ਇਲਾਵਾ ਹਿਨਾ ਆਪਣੇ ਡਰੈੱਸਿੰਗ ਸੈਂਸ ਨੂੰ ਲੈ ਕੇ ਵੀ ਚਰਚਾ ’ਚ  ਰਹਿੰਦੀ ਹੈ। ਹਿਨਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਦਾ ਮੌਕਾ ਨਹੀਂ ਛੱਡਦੀ। 

PunjabKesari

ਇਹ ਵੀ ਪੜ੍ਹੋ : ਥਾਈਲੈਂਡ ਦੀਆਂ ਗਲੀਆਂ ’ਚ ਛਾਏ ਦੀਪਿਕਾ ਦੇ ਪੋਸਟਰ, ਫ਼ਰਾਹ ਖ਼ਾਨ ਨੇ ਪੋਸਟਰ ਸਾਂਝਾ ਕਰਕੇ ਲਿਖਿਆ ਨੋਟ

ਅੱਜ ਈਦ ਮੌਕੇ ’ਤੇ ਹਿਨਾ ਨੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਿਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ ਜਿਸ ’ਚ ਲਿਖਿਆ ਹੈ ਕਿ ‘ਸਾਰਿਆਂ ਨੂੰ ਈਦ ਮੁਬਾਰਕ।’

PunjabKesari

ਲੁੱਕ ਦੀ ਗੱਲ ਕਰੀਏ ਤਾਂ ਹਿਨਾ ਇਨ੍ਹਾਂ ਤਸਵੀਰਾਂ ’ਚ ਗ੍ਰੇ ਰੰਗ ਦੇ ਸ਼ਰਾਰਾ ਸੂਟ ’ਚ ਨਜ਼ਰ ਆ ਰਹੀ ਹੈ। ਇਸ ਸੂਟ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਸੂਟ ਨਾਲ ਅਦਾਕਾਰਾ ਨੇ ਮੈਚਿੰਗ ਸਟਾਈਲਿਸ਼ ਦੁਪੱਟੇ ਲਿਆ ਹੋਇਆ ਹੈ।

PunjabKesari

ਹਿਨਾ ਖ਼ਾਨ ਨੇ ਮੈਚਿੰਗ ਚੋਕਰ, ਮਿਨੀਮਲ ਮੇਕਅੱਪ ਅਤੇ ਲੋਅ ਬਨ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਦੇ ਈਅਰਰਿੰਗ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੇ ਹਨ। ਓਵਰਆਲ ਲੁੱਕ ’ਚ ਅਦਾਕਾਰਾ ਦੀ ਖ਼ੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ। ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦੇ ਕੇ ਹਿਨਾ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਦੀਆਂ ਖ਼ਬਰਾਂ ’ਤੇ ਸੋਨਾਕਸ਼ੀ ਸਿਨਹਾ ਨੇ ਤੋੜੀ ਚੁੱਪੀ, ਕਿਹਾ- ਪਰਿਵਾਰ ਵਾਲੇ ਵੀ ਇੰਨਾ ਨਹੀਂ ਪੁੱਛਦੇ...’

ਪ੍ਰਸ਼ੰਸਕ  ਅਦਾਕਾਰਾ ਦੀ ਲੁੱਕ ਦੀ ਤਾਰੀਫ਼ ਕਰਦੇ ਰਹਿੰਦੇ ਹਨ। ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari
 

 

 


 


author

Gurminder Singh

Content Editor

Related News