ਦੁਸਹਿਰੇ ''ਤੇ ਇਸ ਜਗ੍ਹਾ ਕੁਲਵਿੰਦਰ ਬਿੱਲਾ ਤੇ ਗੁਰਨਾਮ ਭੁੱਲਰ ਲਾਉਣਗੇ ਰੌਣਕਾਂ

Friday, Oct 11, 2024 - 12:36 PM (IST)

ਦੁਸਹਿਰੇ ''ਤੇ ਇਸ ਜਗ੍ਹਾ ਕੁਲਵਿੰਦਰ ਬਿੱਲਾ ਤੇ ਗੁਰਨਾਮ ਭੁੱਲਰ ਲਾਉਣਗੇ ਰੌਣਕਾਂ

ਐਂਟਰਟੇਨਮੈਂਟ ਡੈਸਕ : ਦੁਸਹਿਰੇ ਨੂੰ ਲੈ ਕੇ ਪੂਰੇ ਦੇਸ਼ ਭਰ 'ਚ ਤਿਆਰੀਆਂ ਚੱਲ ਰਹੀਆਂ ਹਨ, ਇਸੇ ਤਰ੍ਹਾਂ ਅੰਤਰਰਾਸ਼ਟਰੀ ਕੁੱਲੂ ਦੁਸਹਿਰੇ ਲਈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਦੁਸਹਿਰੇ ਦੌਰਾਨ ਸੱਭਿਆਚਾਰਕ ਸ਼ਾਮ 'ਚ ਨਾਮਵਰ ਕਲਾਕਾਰ ਆਪਣੇ ਹੁਨਰ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ 'ਚ ਬਾਲੀਵੁੱਡ ਅਤੇ ਪੰਜਾਬੀ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਦੁਸਹਿਰਾ ਉਤਸਵ ਕਮੇਟੀ ਨੇ ਸੱਭਿਆਚਾਰਕ ਸ਼ਾਮ ਲਈ ਸਟਾਰ ਗਾਇਕਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਪਰ ਅੰਤਿਮ ਸੱਭਿਆਚਾਰਕ ਸ਼ਾਮ ਦੀ ਪਹਾੜੀ ਨਾਈਟ ਲਈ ਨਾਵਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ। ਇਸ ਦੀ ਸੂਚੀ ਦੁਸਹਿਰਾ ਉਤਸਵ ਕਮੇਟੀ ਦੇ ਚੇਅਰਮੈਨ ਵੱਲੋਂ ਤੈਅ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ

ਹਿੰਦੀ ਪਲੇਬੈਕ ਗਾਇਕ ਸ਼ਾਹਿਦ ਮਾਲਿਆ 13 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਦੀ ਪਹਿਲੀ ਸੱਭਿਆਚਾਰਕ ਸ਼ਾਮ 'ਚ ਸਟਾਰ ਪਰਫਾਰਮਰ ਹੋਣਗੇ। ਇਸ ਤੋਂ ਬਾਅਦ 14 ਅਕਤੂਬਰ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਕਲਾਕਾਰ ਹੋਣਗੇ। 15 ਅਕਤੂਬਰ ਨੂੰ ਟਰੈਪ ਬੈਂਡ, 16 ਅਕਤੂਬਰ ਨੂੰ ਪਲੇਬੈਕ ਗਾਇਕਾ ਸ਼ਰਧਾ ਪੰਡਿਤ ਹੋਣਗੇ। ਗੁਰਨਾਮ ਭੁੱਲਰ 17 ਅਕਤੂਬਰ ਨੂੰ ਪੰਜਾਬੀ ਆਰਟਿਸਟ ਨਾਈਟ ਕਲਚਰਲ ਈਵਨਿੰਗ ਦੇ ਸਿਤਾਰੇ ਹੋਣਗੇ। ਕੁਮਾਰ ਸਾਹਿਲ 18 ਅਕਤੂਬਰ ਨੂੰ ਸਟਾਰ ਕਲਾਕਾਰ ਹੋਣਗੇ। 19 ਅਕਤੂਬਰ ਨੂੰ ਪਹਾੜੀ ਲੋਕ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਅਜਿਹੇ 'ਚ ਲੋਕਾਂ 'ਚ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਉਤਸੁਕਤਾ ਬਣੀ ਰਹੇਗੀ।

ਇਹ ਖ਼ਬਰ ਵੀ ਪੜ੍ਹੋ - ਰਤਨ ਟਾਟਾ ਦੀ ਮੌਤ ਨਾਲ ਟੁੱਟਿਆ ਗੁਰਪ੍ਰੀਤ ਘੁੱਗੀ, ਕਿਹਾ- ਇਹ ਕੌਮ ਲਈ ਬਹੁਤ ਵੱਡਾ ਘਾਟਾ

13 ਅਕਤੂਬਰ ਨੂੰ ਕੁੱਲੂ ਦੇ ਦੁਸਹਿਰਾ ਤਿਉਹਾਰ 'ਚ ਸ਼੍ਰੀਲੰਕਾਈ ਸੱਭਿਆਚਾਰਕ ਮੰਡਲੀ ਪ੍ਰਦਰਸ਼ਨ ਕਰੇਗੀ। 14 ਅਕਤੂਬਰ ਨੂੰ ਇੱਕ ਰੂਸੀ ਸੱਭਿਆਚਾਰਕ ਮੰਡਲੀ, 15 ਅਕਤੂਬਰ ਨੂੰ ਇੱਕ ਇੰਡੋਨੇਸ਼ੀਆਈ ਸੱਭਿਆਚਾਰਕ ਮੰਡਲੀ, 16 ਅਕਤੂਬਰ ਨੂੰ ਇੱਕ ਮਿਆਂਮਾਰ ਸੱਭਿਆਚਾਰਕ ਮੰਡਲੀ ਅਤੇ 17 ਅਕਤੂਬਰ ਨੂੰ ਇੱਕ ਮਿਸ਼ਰਤ ਅੰਤਰਰਾਸ਼ਟਰੀ ਸੱਭਿਆਚਾਰਕ ਮੰਡਲੀ ਪ੍ਰਦਰਸ਼ਨ ਕਰੇਗੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਅਮਰੀਕਾ ਦਾ ਸੱਭਿਆਚਾਰਕ ਮੰਚ ਪੇਸ਼ਕਾਰੀ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News