ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਤੇ ਨਿਖਿਲ ਜੈਨ ਦਾ ਤੁਰਕੀ ’ਚ ਹੋਇਆ ਵਿਆਹ ਨਾਜਾਇਜ਼
Thursday, Nov 18, 2021 - 01:15 PM (IST)
![ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਤੇ ਨਿਖਿਲ ਜੈਨ ਦਾ ਤੁਰਕੀ ’ਚ ਹੋਇਆ ਵਿਆਹ ਨਾਜਾਇਜ਼](https://static.jagbani.com/multimedia/2021_11image_13_14_431297384nusrat.jpg)
ਕੋਲਕਾਤਾ (ਬਿਊਰੋ)– ਕੋਲਕਾਤਾ ਕੋਰਟ ਨੇ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਤੇ ਅਦਾਕਾਰਾ ਨੁਸਰਤ ਜਹਾਂ ਤੇ ਨਿਖਿਲ ਜੈਨ ਦੇ ਵਿਆਹ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਸ ਕੱਪਲ ਦਾ ਕਾਨੂੰਨਨ ਵਿਆਹ ਹੋਇਆ ਹੀ ਨਹੀਂ ਸੀ।
ਇਸ ਸਾਲ 9 ਜੂਨ ਨੂੰ ਸੰਸਦ ਮੈਂਬਰ ਨੁਸਰਤ ਜਹਾਂ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਨਿਖਿਲ ਦੇ ਨਾਲ ਉਨ੍ਹਾਂ ਦਾ ਵਿਆਹ ਤੁਰਕੀ ਕਾਨੂੰਨ ਮੁਤਾਬਕ ਹੋਇਆ ਸੀ ਤੇ ਇਸ ਲਈ ਉਹ ਭਾਰਤ ’ਚ ਮੰਨਣਯੋਗ ਨਹੀਂ ਹੈ।
ਵਿਆਹ ਨੂੰ ਗੈਰ-ਮੰਨਣਯੋਗ ਕਰਾਰ ਦਿੰਦਿਆਂ ਕੋਲਕਾਤਾ ਦੀ ਅਦਾਲਤ ਨੇ ਕਿਹਾ ਕਿ ਇਹ ਐਲਾਨ ਕੀਤਾ ਜਾਂਦਾ ਹੈ ਕਿ 19 ਜੂਨ, 2019 ਨੂੰ ਬੋਡਰਮ ਤੁਰਕੀ ’ਚ ਵਾਦੀ ਤੇ ਪ੍ਰਤੀਵਾਦੀ ਦਰਮਿਆਨ ਹੋਇਆ ਕਥਿਤ ਵਿਆਹ ਕਾਨੂੰਨੀ ਰੂਪ ਨਾਲ ਜਾਇਜ਼ ਨਹੀਂ ਹੈ। ਇਸ ਤਰ੍ਹਾਂ ਮੁਕੱਦਮੇ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਨੁਸਰਤ ਨੇ ਪਤੀ ਨਿਖਿਲ ’ਤੇ ਦੋਸ਼ ਲਾਇਆ ਸੀ ਕਿ ਉਸ ਦਾ ਸਾਮਾਨ ਜਿਵੇਂ ਪਰਿਵਾਰਕ ਗਹਿਣ ਤੇ ਹੋਰ ਜਾਇਦਾਦ ਨਾਜਾਇਜ਼ ਰੂਪ ’ਚ ਰੱਖੀ ਗਈ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਜਾਣਕਾਰੀ ਤੋਂ ਬਿਨਾਂ ਕਈ ਅਕਾਊਂਟਸ ਤੋਂ ਉਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।