ਪੁੱਤਰ ਦੇ ਜਨਮ ਤੋਂ ਬਾਅਦ ਯਸ਼ ਦਾਸਗੁਪਤਾ ਨਾਲ ਨੁਸਰਤ ਦੀ ਡਿਨਰ ਪਾਰਟੀ, ਤਸਵੀਰਾਂ ਆਈਆਂ ਸਾਹਮਣੇ
Thursday, Sep 16, 2021 - 11:03 AM (IST)

ਮੁੰਬਈ- ਅਦਾਕਾਰਾ ਅਤੇ ਟੀਐੱਮਸੀ ਸਾਂਸਦ ਨੁਸਰਤ ਜਹਾਂ ਬੀਤੇ ਦਿਨ ਹੀ ਇਕ ਬੱਚੇ ਦੀ ਮਾਂ ਬਣੀ ਹੈ। ਅਦਾਕਾਰਾ ਨੇ 26 ਅਗਸਤ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਪੁੱਤਰ ਦੇ ਜਨਮ ਤੋਂ ਬਾਅਦ ਅਦਾਕਾਰਾ ਨੂੰ ਇਕ ਵਾਰ ਪਬਲਿਕ ਪਲੇਸ 'ਤੇ ਸਪੋਟ ਕੀਤਾ ਗਿਆ ਹੈ। ਇਸ ਦੌਰਾਨ ਹਾਲ ਹੀ 'ਚ ਅਦਾਕਾਰਾ ਨੂੰ ਕਰੀਬੀ ਦੋਸਤ ਯਸ਼ ਦਾਸਗੁਪਤਾ ਨਾਲ ਡਿਨਰ 'ਤੇ ਸਪਾਟ ਕੀਤਾ ਗਿਆ ਜਿਥੇ ਉਸ ਦੀ ਲੁੱਕ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹੋ ਰਹੇ ਹਨ।
Ushoshi ਸੇਨਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੁਸਰਤ ਜਹਾਂ ਅਤ ਯਸ਼ ਨਾਲ ਡਿਨਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ- ਗਾਰਜੀਅਸ, ਸਟੀਨਿੰਗ, ਬੰਗਾਲ ਦੀ ਪਾਵਰ ਵੂਮੈਨ ਨੁਸਰਤ ਜਹਾਂ ਅਤੇ ਡੈਸ਼ਿੰਗ ਯਸ਼ ਗੁਪਤਾ ਨੂੰ ਇਕੱਠੇ ਪਾ ਕੇ ਉਤਸ਼ਾਹਿਤ ਹੈ। ਨੈਨਾ ਤੁਹਾਨੂੰ ਤੁਹਾਡੀ ਮਦਰਹੁੱਡ ਦੀ ਨਵੀਂ ਜਰਨੀ 'ਚ ਢੇਰ ਸਾਰੇ ਪਿੱਜਾ, ਡਿਮ ਸਮ ਅਤੇ ਡੇਜਟਰਸ ਦੀ ਕਾਮਨਾ ਕਰਦੀ ਹੈ।
ਤਸਵੀਰਾਂ 'ਚ ਨੁਸਰਤ ਜਹਾਂ ਬਲੈਕ ਟਾਪ ਅਤੇ ਵ੍ਹਾਈਟ ਸਕਰਟ 'ਚ ਨਜ਼ਰ ਆ ਰਹੀ ਹੈ। ਉਧਰ ਬਲਿਊ ਟੀ-ਸ਼ਰਟ ਅਤੇ ਡੈਨਿਮ ਜੀਨਸ 'ਚ ਯਸ਼ ਦਾਸਗੁਪਤਾ ਹੈਂਡਸਮ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਯਸ਼ ਅਤੇ ਨੁਸਰਤ ਤੋਂ ਇਲਾਵਾ ਹੋਰ ਲੋਕ ਵੀ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਨੁਸਰਤ ਜਹਾਂ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨਿਖਿਲ ਜੈਨ ਨਾਲ ਵਿਆਹ ਭਾਰਤ 'ਚ ਵੈਧ ਨਹੀਂ ਹੈ। ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਬੀਤੇ ਮਹੀਨੇ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਨੂੰ ਜਨਮ ਤੋਂ ਬਾਅਦ ਉਸ ਦੇ ਪਿਤਾ ਨੂੰ ਲੈ ਕੇ ਕਈ ਸਵਾਲ ਉਠੇ, ਜਿਸ ਦਾ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਇਸ਼ਾਰਿਆਂ-ਇਸ਼ਾਰਿਆਂ 'ਚ ਦਾਸਗੁਪਤਾ ਦਾ ਨਾਂ ਲਿਆ ਸੀ। ਇੰਨਾ ਹੀ ਨਹੀਂ, ਨੁਸਰਤ ਜਹਾਂ ਦੀ ਡਿਲਿਵਰੀ ਦੇ ਸਮੇਂ ਯਸ਼ ਦਾਸਗੁਪਤਾ ਅਦਾਕਾਰਾ ਦੇ ਕੋਲ ਹੀ ਸਨ। ਉਧਰ ਪੁੱਤਰ ਦੇ ਜਨਮ ਤੋਂ ਬਾਅਦ ਦੋਵੇਂ ਬੱਚੇ ਦਾ ਧਿਆਨ ਰੱਖ ਰਹੇ ਹਨ।
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
