ਹੁਣ ਅਮਰੀਕਾ ''ਚ ਧੂੰਮਾਂ ਪਾਉਣਗੇ ਵਾਰਿਸ ਭਰਾ
Saturday, Nov 23, 2024 - 10:22 AM (IST)
ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ ਵਿਚ ਮਾਣਮੱਤੀ ਭੱਲ ਕਾਇਮ ਕਰ ਚੁੱਕੀ ਹੈ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਦੀ ਤਿੱਕੜੀ, ਜੋ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਧਮਾਲਾਂ ਪਾਉਣ ਲਈ ਤਿਆਰ ਹਨ। ਵਾਰਿਸ ਭਰਾ ਗ੍ਰੈਂਡ ਸ਼ੋਅਜ਼ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ।
ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਅਪ੍ਰੈਲ-ਮਈ 'ਚ ਆਯੋਜਿਤ ਹੋਣ ਜਾ ਰਹੇ ਉਕਤ ਸ਼ੋਅਜ਼ ਦੀ ਪ੍ਰਬੰਧਕੀ ਕਮਾਂਡ ਬਲਵਿੰਦਰ ਢੀਂਢਸਾ ਅਤੇ ਲਖਵੀਰ ਜੌਹਲ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਨ ਟੀਮ ਅਨੁਸਾਰ ਲੰਮੇਂ ਸਮੇਂ ਬਾਅਦ ਵਾਰਿਸ ਭਰਾ ਯੂ. ਐੱਸ. ਵਸੇਂਦੇ ਅਪਣੇ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿਨ੍ਹਾਂ ਦੀ ਸਾਫ਼ ਸੁਥਰੀ, ਪਰਿਵਾਰਿਕ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਗਾਇਕੀ ਦਾ ਵੱਡੀ ਤਾਦਾਦ ਦਰਸ਼ਕ ਆਨੰਦ ਮਾਣਨਗੇ।
ਇਹ ਵੀ ਪੜ੍ਹੋ- ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫਿਲਮ ‘ਹੇ ਸੀਰੀ ਵੇ ਸੀਰੀ’
ਵਾਰਿਸ ਭਰਾਵਾਂ ਦੇ ਅਪਣੇ ਘਰੇਲੂ ਸੰਗੀਤਕ ਲੇਬਲ 'ਪਲਾਜ਼ਮਾ ਰਿਕਾਰਡਸ' ਦੀ ਸੁਚੱਜੀ ਰਹਿਨੁਮਾਈ ਅਤੇ ਪ੍ਰਭਾਵੀ ਪ੍ਰਸਤੁਤੀਕਰਨ ਰੂਪਰੇਖਾ ਹੇਠ ਸਾਹਮਣੇ ਲਿਆਂਦੇ ਜਾ ਰਹੇ ਹਨ ਉਕਤ ਸ਼ੋਅਜ਼, ਜਿਨ੍ਹਾਂ ਦਾ ਆਯੋਜਨ ਕਾਫ਼ੀ ਵੱਡੇ ਪੱਧਰ ਅਤੇ ਆਲੀਸ਼ਾਨ ਰੂਪ ਸੱਜਾ ਅਧੀਨ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਤੇਜ਼ੀ ਨਾਲ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬੀ ਗਾਇਕਾ ਦੇ ਪਿਤਾ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਪੋਸਟ
ਪੰਜਾਬ ਤੋਂ ਲੈ ਕੇ ਦੁਨੀਆਂ-ਭਰ ਵਿਚ ਮਿਆਰੀ ਗਾਇਕੀ ਨੂੰ ਹੁਲਾਰਾ ਦੇਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਵਾਰਿਸ ਭਰਾ, ਜਿੰਨ੍ਹਾਂ ਦੋ ਦਹਾਕਿਆ ਤੋਂ ਵੀ ਲੰਮਾ ਪੈਂਡਾ ਸਫ਼ਲਤਾਪੂਰਵਕ ਹੰਢਾ ਚੁੱਕੇ ਸਫ਼ਰ ਦੌਰਾਨ ਕਦੇ ਠੇਠ ਕਮਰਸ਼ਿਅਲ ਗਾਇਕੀ ਵਾਲੇ ਪਾਸੇ ਝੁਕਾਅ ਨਹੀਂ ਕੀਤਾ ਅਤੇ ਹਮੇਸ਼ਾ ਅਪਣੀਆਂ ਸਿਰਜੀਆਂ ਪੈੜਾ 'ਤੇ ਚੱਲਣਾ ਮੁਨਾਸਿਬ ਸਮਝਿਆ ਹੈ। ਇਨ੍ਹਾਂ ਵੱਲੋਂ ਅਪਣਾਏ ਜਾ ਰਹੇ ਇਹੀ ਮਾਪਦੰਡਾਂ ਦਾ ਨਤੀਜਾ ਹੈ ਕਿ ਸਾਲਾਂ ਬਾਅਦ ਵੀ ਉਨ੍ਹਾਂ ਦੀ ਧਾਂਕ ਦਾ ਅਸਰ ਸੰਗੀਤਕ ਪਿੜਾਂ 'ਚ ਬਰਕਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।