ਹੁਣ ਸਾਰਾ ਅਲੀ ਖ਼ਾਨ ਪਹੁੰਚੀ ਦਰਗਾਹ 'ਤੇ, ਕਸ਼ਮੀਰ 'ਚ ਲਿਆ ਚਾਹ ਦਾ ਮਜ਼ਾ (ਵੀਡੀਓ)
Tuesday, Jul 25, 2023 - 04:06 PM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। 'ਜ਼ਰਾ ਹਟ ਕੇ ਜ਼ਰਾ ਬਚ ਕੇ' ਦੀ ਸਫ਼ਲਤਾ ਤੋਂ ਬਾਅਦ ਉਹ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਫਿਲਹਾਲ ਸਾਰਾ ਅਲੀ ਖ਼ਾਨ ਕਸ਼ਮੀਰ 'ਚ ਹੈ। ਕੁਝ ਦਿਨ ਪਹਿਲਾਂ ਸਾਰਾ ਸੋਨਮਾਰਗ ਵੈਲੀ ਅਤੇ ਅਮਰਨਾਥ ਯਾਤਰਾ 'ਤੇ ਗਈ ਸੀ, ਜਿੱਥੋਂ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਸਾਰਾ ਅਲੀ ਖ਼ਾਨ ਨੇ ਅਮਰਨਾਥ 'ਚ ਭੋਲੇਨਾਥ ਦੇ ਦਰਸ਼ਨ ਕੀਤੇ। ਇੰਨਾ ਹੀ ਨਹੀਂ ਸਾਰਾ ਅਲੀ ਖ਼ਾਨ ਨੇ ਉੱਥੇ ਦੇ ਲੋਕਾਂ ਨਾਲ ਕਸ਼ਮੀਰ ਦੇ ਖ਼ੂਬਸੂਰਤ ਮੈਦਾਨਾਂ 'ਚ ਖੂਬ ਮਸਤੀ ਕੀਤੀ। ਭੋਲੇਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਸਾਰਾ ਅਲੀ ਖ਼ਾਨ ਦਰਗਾਹ 'ਤੇ ਪਹੁੰਚੀ, ਜਿੱਥੇ ਉਸ ਨੂੰ ਮੱਥਾ ਟੇਕਦਿਆਂ ਦੇਖਿਆ ਗਿਆ।
ਦੱਸ ਦਈਏ ਕਿ ਸਾਰਾ ਅਲੀ ਖ਼ਾਨ ਨੇ ਦਰਗਾਹ 'ਤੇ ਦੁਆ ਮੰਗੀ। ਇਸ ਤੋਂ ਬਾਅਦ ਸਾਰਾ ਨੇ ਲੋਕਾਂ ਨਾਲ ਕੁਆਲਿਟੀ ਟਾਈਮ ਬਿਤਾਇਆ। ਅਦਾਕਾਰਾ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਮਸਤੇ ਕਰਦੀ ਹੈ ਅਤੇ ਦੱਸਦੀ ਹੈ ਕਿ ਆਂਟੀ ਜੀ ਉਸ ਦੀ ਚਾਹ ਲਈ ਬੱਕਰੀ ਦਾ ਦੁੱਧ ਕੱਢ ਰਹੇ ਹਨ। ਸਾਰਾ ਨੇ ਉੱਥੇ ਬੱਚਿਆਂ ਨਾਲ ਮਸਤੀ ਕੀਤੀ ਅਤੇ ਉਸ ਨੇ ਇਕ ਬੱਚੀ ਨੂੰ ਵੀ ਆਪਣੀ ਗੋਦੀ 'ਚ ਬਿਠਾਇਆ। ਸਾਰਾ ਅਲੀ ਖ਼ਾਨ ਨੇ ਇਕ ਔਰਤ ਨੂੰ ਪੁੱਛਿਆ ਕਿ ਦੀਦੀ ਅਸੀਂ ਕਿੱਥੇ ਹਾਂ ਅਤੇ ਫਿਰ ਸਾਰਾ ਖੁਦ ਕਹਿੰਦੀ ਹੈ, 'ਨਮਸਤੇ ਦਰਸ਼ਕੋ ਵੈਲਕਮ ਟੂ ਥਾਜੀਵਾਸ'। ਇਸ ਤੋਂ ਇਲਾਵਾ ਸਾਰਾ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੂਲ 'ਚ ਨਜ਼ਰ ਆ ਰਹੀ ਹੈ ਅਤੇ ਇੱਕ ਬੱਚੀ ਨਾਲ ਖੇਡਦੀ ਹੈ।
ਸਾਰਾ ਅਲੀ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਉਣ ਵਾਲੀ ਫ਼ਿਲਮ 'ਮੈਟਰੋ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਆਦਿੱਤਿਆ ਰਾਏ ਕਪੂਰ, ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਅਨੁਪਮ ਖੇਰ ਅਤੇ ਨੀਨਾ ਗੁਪਤਾ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।