ਹੁਣ ਅਦਾਕਾਰਾ ਤਾਰਾ ਸੁਤਾਰਿਆ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Saturday, Mar 13, 2021 - 05:48 PM (IST)

ਹੁਣ ਅਦਾਕਾਰਾ ਤਾਰਾ ਸੁਤਾਰਿਆ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਬਾਲੀਵੁੱਡ ’ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਹੁਣ ਅਦਾਕਾਰਾ ਤਾਰਾ ਸੁਤਾਰਿਆ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਫ਼ਿਲਮਫੇਅਰ ਦੀ ਰਿਪੋਰਟ ਮੁਤਾਬਕ ਤਾਰਾ ਸੁਤਾਰਿਆ ਕੋਰੋਨਾ ਨਾਲ ਇੰਫੈਕਟਿਡ ਪਾਈ ਗਈ ਹੈ। ਉਸ ਨੇ ਹਾਲ ਹੀ ’ਚ ਫ਼ਿਲਮ ‘ਤੜਪ’ ਦੀ ਸ਼ੂਟਿੰਗ ਖ਼ਤਮ ਕੀਤੀ ਸੀ। ਫ਼ਿਲਮ ’ਚ ਉਸ ਨਾਲ ਅਹਾਨ ਸ਼ੈੱਟੀ ਹਨ। ਡਾਇਰੈਕਟਰ ਮਿਲਨ ਲੁਥਾਰਿਆ ਦੀ ਇਹ ਫ਼ਿਲਮ 24 ਸਤੰਬਰ ਨੂੰ ਰਿਲੀਜ਼ ਹੋਵੇਗੀ।

PunjabKesari
ਉੱਧਰ ਮਿਊਜ਼ਿਕ ਡਾਇਰੈਕਟਰ ਇਸਮਾਇਲ ਦਰਬਾਰ ਨੇ ਦੱਸਿਆ ਕਿ ਮੈਂ ਸੰਜੇ ਨੂੰ ਫੋਨ ਕਰਕੇ ਉਸ ਨਾਲ ਗੱਲ ਕਰਨ ਦੇ ਲਈ ਕਿਹਾ ਸੀ ਜਦੋਂ ਉਨ੍ਹਾਂ ਨੇ ਖ਼ੁਦ ਮੈਨੂੰ ਦੱਸਿਆ ਕਿ ਸੀ ਉਹ ਕੋਵਿਡ-19 ਪਾਜ਼ੇਵਿਟ ਸਨ। ਮੈਂ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰ ਪਾਇਆ। ਮੈਂ ਉਸ ਨੂੰ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ। 

PunjabKesari
ਅਦਾਕਾਰਾ ਆਲੀਆ ਭੱਟ ਨੇ ਵੀ ਖ਼ੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ ਕਿਉਂਕਿ ਉਹ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਗੰਗੂਬਾਈ ਕਾਠਿਆਵਾੜ’ ’ਚ ਕੰਮ ਕਰ ਰਹੀ ਸੀ। ਇਸ ਤੋਂ ਇਲਾਵਾ ਆਲੀਆ ਭੱਟ ਨੇ ਆਪਣੀ ਪ੍ਰੇਮੀ ਰਣਬੀਰ ਕਪੂਰ ਦੇ ਨਾਲ ਸਮਾਂ ਬਿਤਾਇਆ ਕਿਉਂਕਿ ਦੋਵੇਂ ਸਟਾਰ ਫ਼ਿਲਮ ‘ਬ੍ਰਹਮਾਸਤਰ’ ’ਚ ਇਕੱਠੇ ਕੰਮ ਕਰ ਰਹੇ ਸਨ। ਹਾਲਾਂਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੱਸਿਆ ਸੀ ਕਿ ਉਸ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। 


author

Aarti dhillon

Content Editor

Related News