ਨਿੰਜਾ ਦਾ ਗੀਤ ਹੋਇਆ ਲੀਕ, ਗਾਇਕ ਨੇ ਪੋਸਟ ਰਾਹੀਂ ਦਿੱਤੀ ਤਿੱਖੀ ਪ੍ਰਤੀਕਿਰਿਆ

10/24/2022 2:54:47 PM

ਬਾਲੀਵੁੱਡ ਡੈਸਕ- ਪੰਜਾਬੀ ਗਾਇਕ-ਅਦਾਕਾਰ ਨਿੰਜਾ ਦਾ ਗੀਤ ਲੀਕ ਕੀਤਾ ਗਿਆ ਹੈ। ਹਾਲ ਹੀ ’ਚ ਨਿੰਜਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਗਾਇਕ ਨੇ ਆਪਣਾ ਗੀਤ ਲੀਕ ਹੋਣ ਦੀ ਗੱਲ ਆਖੀ ਹੈ। ਗਾਇਕ ਨੇ ਪੋਸਟ ਰਾਹੀਂ ਲੰਮਾ ਨੋਟ ਲਿਖਿਆ ਹੈ।

PunjabKesari

ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਗਾਇਕ ਨੇ ਲਿਖਿਆ ਹੈ ਕਿ ‘‘ਮੇਰੀ ਬੇਨਤੀ ਇਹ ਕਿ ਮੈਂ ਅੱਜ ਤੱਕ ਬਿਨਾਂ ਵਿਵਾਦ ਆਪਣਾ ਕਰੀਅਰ ਬਣਾ ਕੇ ਇੱਥੇ ਤੱਕ ਪਹੁੰਚਿਆ ਹਾਂ, ਪਰ ਜਿੰਨੇ ਵੀ ਮੇਰਾ ਗਾਣਾ ਲੀਕ ਕਰ ਕੇ ਇਹ ਹਰਕਤ ਕੀਤੀ ਹੈ, ਇਹ ਬਹੁਤ ਵਧੀਆ ਗੱਲ ਨਹੀਂ। ਮੈਂ ਹੱਥ ਜੋੜਦਾ ਇਨ੍ਹਾਂ ਗੱਲਾਂ ਨਾਲ ਕੋਈ ਬਹੁਤਾ ਫ਼ਰਕ ਨ੍ਹੀਂ ਪੈਂਦਾ, ਪਰ ਕਿਸੇ ਦੀ ਮਿਹਨਤ ਨੂੰ ਇਸ ਤਰ੍ਹਾਂ ਖ਼ਰਾਬ ਨਾ ਕਰਿਆ ਕਰੋ, ਕਰਨੀ ਹੈ ਤਾਂ ਸਪੋਰਟ ਕਰੋ, ਖ਼ਰਾਬ ਨਾ ਕਰੋ’’

PunjabKesari

ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਗਾਇਕ ਨੇ ਕੈਪਸ਼ਨ ਵੀ ਹੱਥ ਜੋੜਣ ਵਾਲਾ ਈਮੋਜ਼ੀ ਵੀ ਸਾਂਝੀ ਕੀਤਾ ਹੈ। ਪ੍ਰਸ਼ੰਸਕ ਨਿੰਜਾ ਦੀ ਪੋਸਟ ’ਤੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

 ਇਹ ਵੀ ਪੜ੍ਹੋ : ਮਾਂ ਬਣਨ ਦੇ 60 ਦਿਨਾਂ ਬਾਅਦ ਫਿੱਟ ਹੋਣ ਦੀ ਰਾਹ ’ਤੇ ਆ ਰਹੀ ਸੋਨਮ ਕਪੂਰ, ਜਿਮ ’ਚ ਬਹਾਉਂਦੀ ਹੈ ਪਸੀਨਾ

PunjabKesari

ਹਾਲਾਂਕਿ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਕਿ ਨਿੰਜਾ ਦਾ ਗੀਤ ਕਿਸ ਨੇ ਲੀਕ ਕੀਤਾ ਹੈ। ਗਾਇਕ ਦੀ ਪੋਸਟ ਤੋਂ ਲੱਗ ਰਿਹਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਬਹੁਤ ਦੁੱਖੀ ਹਨ।


Shivani Bassan

Content Editor

Related News