ਪੁੱਤਰ ਦੇ ਜਨਮ ਤੋਂ ਬਾਅਦ ਗਾਇਕ ਨਿੰਜਾ ਨੂੰ ਯਾਦ ਆਇਆ ਬਚਪਨ, ਸਾਂਝੀ ਕੀਤੀ ਇਹ ਤਸਵੀਰ
Thursday, Oct 13, 2022 - 10:40 AM (IST)
![ਪੁੱਤਰ ਦੇ ਜਨਮ ਤੋਂ ਬਾਅਦ ਗਾਇਕ ਨਿੰਜਾ ਨੂੰ ਯਾਦ ਆਇਆ ਬਚਪਨ, ਸਾਂਝੀ ਕੀਤੀ ਇਹ ਤਸਵੀਰ](https://static.jagbani.com/multimedia/2022_10image_10_40_144371023ninja.jpg)
ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਨਿੰਜਾ ਦੇ ਘਰ ਪੁੱਤਰ ਨੇ ਜਨਮ ਲਿਆ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਨਿੰਜਾ ਦੀ ਪਤਨੀ ਨੇ ਪਿਆਰੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦੀ ਖੁਸ਼ੀ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਨਿਸ਼ਾਨ ਦੀ ਪਹਿਲੀ ਝਲਕ ਆਪਣੇ ਫ਼ੈਨਜ਼ ਨੂੰ ਦਿਖਾਈ ਸੀ, ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਖ਼ੂਬ ਪਿਆਰ ਦਿੱਤਾ।
ਇੰਝ ਲੱਗਦਾ ਹੈ ਕਿ ਨਿੰਜਾ ਆਪਣੇ ਪੁੱਤਰ ਨਿਸ਼ਾਨ ਨੂੰ ਦੇਖ ਕੇ ਆਪਣੇ ਖ਼ੁਦ ਦੇ ਬਚਪਨ ਦੀਆਂ ਯਾਦਾਂ 'ਚ ਕਿਤੇ ਗੁਆਚ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ।' ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।
ਦੱਸ ਦਈਏ ਕਿ ਐਤਵਾਰ ਨੂੰ ਨਿੰਜਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਫ਼ੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਸੀ ਕਿ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ, ਜਿਸ ਦਾ ਨਾਂ ਉਨ੍ਹਾਂ ਨੇ ਨਿਸ਼ਾਨ ਰੱਖਿਆ ਹੈ । ਇਸ ਦੇ ਨਾਲ ਹੀ ਪਰਮੀਸ਼ ਵਰਮਾ ਵੀ ਕੁੱਝ ਦਿਨ ਪਹਿਲਾਂ ਧੀ ਦੇ ਪਿਤਾ ਬਣੇ ਹਨ । ਉਨ੍ਹਾਂ ਨੇ ਆਪਣੀ ਧੀ ਦਾ ਨਾਂ ਸਦਾ ਰੱਖਿਆ। ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਸਵਾਗਤ ਬੈਂਡ ਵਾਜੇ ਨਾਲ ਕੀਤਾ ਸੀ।
ਨਿੰਜਾ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖ਼ੇਤਰ 'ਚ ਵੀ ਜਲਵਾ ਦਿਖਾ ਚੁੱਕੇ ਹਨ। ਨਿੰਜਾ ਗੀਤ 'ਠੋਕਦਾ ਰਿਹਾ' ਨਾਲ ਖੂਬ ਮਸ਼ਹੂਰ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ।