ਨਿੰਜਾ ਦੇ ਵਿਆਹ ਨੂੰ ਹੋਏ ਦੋ ਸਾਲ ਪੂਰੇ, ਪਤਨੀ ਨਾਲ ਸਾਂਝੀ ਕੀਤੀ ਖਾਸ ਪੋਸਟ

Monday, Jan 25, 2021 - 01:44 PM (IST)

ਨਿੰਜਾ ਦੇ ਵਿਆਹ ਨੂੰ ਹੋਏ ਦੋ ਸਾਲ ਪੂਰੇ, ਪਤਨੀ ਨਾਲ ਸਾਂਝੀ ਕੀਤੀ ਖਾਸ ਪੋਸਟ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿੰਜਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਕੰਮਕਾਜੀ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਨਿੰਜਾ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਬੇਹੱਦ ਖਾਸ ਤਸਵੀਰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ।

ਅਸਲ ’ਚ ਨਿੰਜਾ ਦੇ ਵਿਆਹ ਨੂੰ ਅੱਜ 2 ਸਾਲ ਪੂਰੇ ਹੋ ਚੁੱਕੇ ਹਨ। ਨਿੰਜਾ ਨੇ ਇਸ ਖਾਸ ਦਿਨ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਮਨਾਉਂਦਿਆਂ ਪਤਨੀ ਨਾਲ ਬੇਹੱਦ ਖਾਸ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਨਿੰਜਾ ਤੇ ਉਨ੍ਹਾਂ ਦੀ ਪਤਨੀ ਬਲੈਕ ਐਂਡ ਗੋਲਡਨ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by NINJA (@its_ninja)

ਨਿੰਜਾ ਤਸਵੀਰਾਂ ਨਾਲ ਲਿਖਦੇ ਹਨ, ‘ਸਾਲਗਿਰਾਹ ਮੁਬਾਰਕ ਮੇਰੀਏ ਸਰਦਾਰਨੀਏ।’ ਕੈਪਸ਼ਨ ਨਾਲ ਨਿੰਜਾ ਨੇ ਹੈਸ਼ਟੈਗ ਦਿੱਤੇ #2ndanniversary #blessedwiththebest #couplegoals.’

ਦੱਸਣਯੋਗ ਹੈ ਕਿ ਨਿੰਜਾ ਤੇ ਉਸ ਦੀ ਪਤਨੀ ਦੀਆਂ ਇਨ੍ਹਾਂ ਤਸਵੀਰਾਂ ਹੇਠਾਂ ਨਿੰਜਾ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News