ਨਿਮਰਤ ਖਹਿਰਾ ਨੇ ਸਾਂਝੀ ਕੀਤੀ ਐਲਬਮ ''ਨਿੰਮੋ'' ਦੀ ਪਹਿਲੀ ਝਲਕ

Monday, Nov 29, 2021 - 01:40 PM (IST)

ਨਿਮਰਤ ਖਹਿਰਾ ਨੇ ਸਾਂਝੀ ਕੀਤੀ ਐਲਬਮ ''ਨਿੰਮੋ'' ਦੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਨਿਮਰਤ ਖਹਿਰਾ ਜਿੱਥੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ, ਉੱਥੇ ਹੀ ਉਹ ਆਪਣੀ ਗਾਇਕੀ ਨਾਲ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਹਾਲ 'ਚ ਉਸ ਦੀ ਫ਼ਿਲਮ 'ਤੀਜਾ ਪੰਜਾਬ' ਦਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੈ। ਇਸ ਤੋਂ ਇਲਾਵਾ ਨਿਮਰਤ ਖਹਿਰਾ ਜਲਦ ਹੀ ਆਪਣੀ ਐਲਬਮ ਲੈ ਕੇ ਆ ਰਹੀ ਹੈ, ਜਿਸ ਦੀ ਪਹਿਲੀ ਝਲਕ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਨਿਮਰਤ ਖਹਿਰਾ ਨੇ ਆਪਣੀ ਇਸ ਐਲਬਮ ਦਾ ਨਾਂ 'ਨਿੰਮੋ' ਰੱਖਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਉਸ ਦਾ ਖੁਦ ਦਾ ਨਾਮ ਹੈ, ਜੋ ਉਸ ਨੂੰ ਉਸ ਦੇ ਫੈਨਸ ਵੱਲੋਂ ਪਿਆਰ 'ਚ ਮਿਲਿਆ ਹੈ। ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਆਪਣੀ ਐਲਬਮ ਦਾ ਅਧਿਕਾਰਤ ਨਾਮ 'ਨਿੰਮੋ' ਰੱਖਣ ਦਾ ਫੈਸਲਾ ਕੀਤਾ। ਹੁਣ ਨਿਮਰਤ ਨੇ ਆਪਣੀ ਐਲਬਮ ਦਾ ਪੋਸਟਰ ਅਧਿਕਾਰਤ ਕੀਤਾ ਹੈ, ਜਿਸ 'ਚ ਐਲਬਮ ਦਾ ਨਾਂ 'ਨਿੰਮੋ' ਹੈ।

PunjabKesari

ਦੱਸ ਦਈਏ ਕਿ ਨਿਮਰਤ ਖਹਿਰਾ ਦੀ ਇਹ ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗੀ ਤੇ ਹਰਵਿੰਦਰ ਸਿੱਧੂ ਇਸ ਨੂੰ ਪ੍ਰੇਜ਼ੈਂਟ ਕਰ ਰਹੇ ਹਨ। ਡੈਬਿਊ ਟੇਪ ਤੋਂ ਨਿਮਰਤ ਖਹਿਰਾ ਦੇ ਗੀਤਾਂ ਦੇ ਬੋਲ ਗਿਫਟੀ ਤੇ ਅਰਜਨ ਢਿੱਲੋਂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ ਨਿਮਰਤ ਖਹਿਰਾ ਹੋਰ ਵੀ ਕਈ ਪ੍ਰਾਜੈਕਟਸ 'ਚ ਨਜ਼ਰ ਆਉਣ ਵਾਲੀ ਹੈ। 

ਦੱਸਣਯੋਗ ਹੈ ਕਿ ਗਿਫਟੀ ਤੇ ਅਰਜਨ ਢਿੱਲੋਂ ਪਹਿਲਾਂ ਵੀ ਨਿਮਰਤ ਨਾਲ ਕੰਮ ਕਰ ਚੁੱਕੇ ਹਨ। 'ਰਾਣੀਹਾਰ' ਤੇ 'ਲਹਿੰਗਾ' ਗੀਤ ਅਰਜਨ ਢਿੱਲੋਂ ਨਾਲ ਕੀਤੇ ਹਨ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਨਿਮਰਤ ਖਹਿਰਾ ਸਰਗੁਣ ਮਹਿਤਾ ਨਾਲ 'ਸੌਂਕਣ ਸੌਂਕਣੇ' 'ਚ ਵੀ ਜਲਦ ਹੀ ਨਜ਼ਰ ਆਵੇਗੀ। ਨਿਮਰਤ ਖਹਿਰਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਦਮ ਰੱਖਿਆ। ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News