ਇਸ ਕੁੜੀ ਦੀ ਆਵਾਜ਼ ਨੇ ਕੀਲੇ ਕਈ ਵੱਡੇ ਗਾਇਕ, ਦਿਲਜੀਤ ਤੋਂ ਬਾਅਦ ਨਿਮਰਤ ਖਹਿਰਾ ਨੇ ਬੰਨ੍ਹੇ ਤਾਰੀਫ਼ਾਂ ਦੇ ਪੁੱਲ

09/16/2020 9:54:00 AM

ਜਲੰਧਰ (ਬਿਊਰੋ) - ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਂਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਪੂਨਮ ਕੰਡਿਆਰਾ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਨਿਮਰਤ ਖਹਿਰਾ ਨੇ ਇਸ ਕੁੜੀ ਦੀ ਆਵਾਜ਼ ਦੀ ਤਾਰੀਫ਼ ਕੀਤੀ ਹੈ, ਜਿਸ ਤੋਂ ਬਾਅਦ ਪੂਨਮ ਕੰਡਿਆਰਾ ਨੇ ਵੀ ਨਿਮਰਤ ਖਹਿਰਾ ਦਾ ਇਸ ਵੀਡੀਓ ਨੂੰ ਸਾਂਝਾ ਕਰਨ ‘ਤੇ ਸ਼ੁਕਰੀਆ ਅਦਾ ਕੀਤਾ ਹੈ।

 
 
 
 
 
 
 
 
 
 
 
 
 
 

Bhut jada sohna gayea @itzpoonam23❤️❤️ loved it 🌸🌸 Thanks for doing this amazing cover of Supna Laavan da 🌸🌸

A post shared by Nimrat Khaira (@nimratkhairaofficial) on Sep 14, 2020 at 6:47am PDT

ਦੱਸ ਦਈਏ ਕਿ ਇਹ ਕੁੜੀ ਨਿਮਰਤ ਖਹਿਰਾ ਦਾ ਗੀਤ ‘ਸੁਫ਼ਨਾ ਲਾਵਾਂ ਦਾ’ ਗਾ ਰਹੀ ਹੈ। ਨਿਮਰਤ ਖਹਿਰਾ ਦਾ ਇਹ ਗੀਤ ਕੁਝ ਸਮਾਂ ਪਹਿਲਾਂ ਆਇਆ ਸੀ। ‘ਸੁਫ਼ਨਾ ਲਾਵਾਂ ਦਾ’ ਟਾਈਟਲ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

 
 
 
 
 
 
 
 
 
 
 
 
 
 

#Peed Baut Pyara Gaya.. Baut Hee Pyari Avaaz 😊👏🏼👏🏼 @itzpoonam23 Baba Baut Tarakian Deve 🙏🏾

A post shared by DILJIT DOSANJH (@diljitdosanjh) on Aug 28, 2020 at 7:24pm PDT

ਦੱਸਣਯੋਗ ਹੈ ਕਿ ਨਿਮਰਤ ਖਹਿਰਾ ਹੀ ਨਹੀਂ ਕੁਝ ਦਿਨ ਪਹਿਲਾਂ ਇਸ ਕੁੜੀ ਨੇ ਦਿਲਜੀਤ ਦੋਸਾਂਝ ਦਾ ਗੀਤ 'ਪੀੜ' ਵੀ ਗਾਇਆ ਸੀ, ਜਿਸ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ। ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਕਈ ਨਵੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ। ਨਿਮਰਤ ਖਹਿਰਾ ਦਿਲਜੀਤ ਦੋਸਾਂਝ ਨਾਲ ਫ਼ਿਲਮ ‘ਜੋੜੀ’ ਅਤੇ ਸਰਗੁਣ ਮਹਿਤਾ ਨਾਲ ਉਹ ਫ਼ਿਲਮ ‘ਸੌਂਕਣ ਸੌਂਕਣੇ’ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਮੇਸ਼ਾ ਹੀ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।


sunita

Content Editor

Related News