ਨਿਮਰਤ ਖਹਿਰਾ ਦੀ ਆਵਾਜ਼ ''ਚ ਸਰਵਣ ਕਰੋ ''ਮੂਲ ਮੰਤਰ'' (ਵੀਡੀਓ)

Wednesday, Nov 03, 2021 - 12:58 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ 'ਮੂਲ ਮੰਤਰ' ਰਿਲੀਜ਼ ਹੋ ਚੁੱਕਿਆ ਹੈ। 'ਮੂਲ ਮੰਤਰ' 'ਚ ਨਿਮਰਤ ਖਹਿਰਾ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੀ ਆਵਾਜ਼ 'ਚ ਇਹ ਧਾਰਮਿਕ ਟਰੈਕ ਕੱਢਿਆ ਗਿਆ ਹੈ। 'ਮੂਲ ਮੰਤਰ' 'ਚ ਨਿਮਰਤ ਖਹਿਰਾ ਵੱਲੋਂ ਕੀਤੀ ਗਈ ਫੀਚਰਿੰਗ ਦੀ ਗੱਲ ਕਰੀਏ ਤਾਂ ਇਸ 'ਚ ਉਹ ਪਾਕਿਸਾਤਨੀ ਕੁੜੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਸਰਹੱਦੋਂ ਪਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਲੋਚਦੀ ਹੈ ਪਰ ਆਖਿਰਕਾਰ ਉਸ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪੂਰੀ ਹੁੰਦੀ ਹੈ।

ਨਿਮਰਤ ਖਹਿਰਾ, ਜਿਸ ਨੇ ਕਿ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਦੇਸੀ ਕਰਿਊ ਵੱਲੋਂ ਇਸ ਟਰੈਕ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਨਿਮਰਤ ਖਹਿਰਾ ਧਾਰਮਿਕ ਰੰਗ 'ਚ ਰੰਗੀ ਹੋਈ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਹਿੱਟ ਗੀਤ ਇੰਗਡਸਟਰੀ ਨੂੰ ਦੇ ਚੁੱਕੀ ਹੈ। ਗੀਤਾਂ ਦੇ ਨਾਲ-ਨਾਲ ਨਿਮਰਤ ਖਹਿਰਾ ਫ਼ਿਲਮਾਂ 'ਚ ਵੀ ਸਰਗਰਮ ਹੈ ।

ਹੁਣ ਤੱਕ ਉਹ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ। ਜਲਦ ਹੀ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ 'ਜੋੜੀ' 'ਚ ਵਿਖਾਈ ਦੇਵੇਗੀ। ਇਸ ਤੋਂ ਇਲਾਵਾ ਉਹ ਫ਼ਿਲਮ 'ਸੌਂਕਣ ਸੌਂਕਣੇ' 'ਚ ਵੀ ਨਜ਼ਰ ਆਏਗੀ। ਨਿਮਰਤ ਖਹਿਰਾ ਨੇ ਫ਼ਿਲਮ 'ਅਫਸਰ', 'ਲਾਹੌਰੀਏ', 'ਚੱਲ ਮੇਰਾ ਪੁੱਤ' 'ਚ ਵੀ ਨਜ਼ਰ ਆ ਚੁੱਕੀ ਹੈ। ਜਲਦ ਹੀ ਉਹ ਫ਼ਿਲਮ 'ਲੱਕ ਟੁਨੂ ਟੁਨੂ', 'ਜੋੜੀ' 'ਚ ਨਜ਼ਰ ਆਏਗੀ। ਨਿਮਰਤ ਖਹਿਰਾ ਨੂੰ ਉਨ੍ਹਾਂ ਦੀ ਬਿਹਤਰੀਨ ਗਾਇਕੀ ਦੇ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News