ਬੈਕਲੈੱਸ ਡਰੈੱਸ ''ਚ ਨਿਆ ਸ਼ਰਮਾ ਦਾ ਬੋਲਡ ਲੁੱਕ, ਵੇਖ ਹੇਟਰਸ ਨੇ ਅਦਾਕਾਰਾ ਨੂੰ ਦੱਸਿਆ ''ਗੰਦਗੀ ਦੀ ਦੁਕਾਨ''

Thursday, Jun 17, 2021 - 01:56 PM (IST)

ਬੈਕਲੈੱਸ ਡਰੈੱਸ ''ਚ ਨਿਆ ਸ਼ਰਮਾ ਦਾ ਬੋਲਡ ਲੁੱਕ, ਵੇਖ ਹੇਟਰਸ ਨੇ ਅਦਾਕਾਰਾ ਨੂੰ ਦੱਸਿਆ ''ਗੰਦਗੀ ਦੀ ਦੁਕਾਨ''

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਨਿਆ ਸ਼ਰਮਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਲਾਲ ਰੰਗ ਦੀ ਬੈਕਲੈਸ ਡਰੈੱਸ 'ਚ ਬਹੁਤ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਯੂਜ਼ਰਸ ਵਲੋਂ ਉਸ ਦੀਆਂ ਇਨ੍ਹਾਂ ਤਸਵੀਰਾਂ ਕਾਰਨ ਉਸ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ।

PunjabKesari

ਨਿਆ ਸ਼ਰਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਆ ਸ਼ਰਮਾ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 

PunjabKesari

ਇੱਕ ਟਰੋਲ ਯੂਜ਼ਰ ਨੇ ਨਿਆ ਸ਼ਰਮਾ ਲਈ ਲਿਖਿਆ, "ਗੰਦਗੀ ਦੀ ਦੁਕਾਨ।" ਉੱਥੇ ਹੀ ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, "ਕੱਪੜੇ ਤੇ ਮਾਸਕ ਪਹਿਨੋ, ਨਿਆ ਜੀ।"

PunjabKesari

ਲੋਕ ਨਿਆ ਦੀਆਂ ਤਸਵੀਰਾਂ 'ਤੇ ਆਪਣੀ ਪ੍ਰਤੀਕਿਰਿਆ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਨਿਆ ਸ਼ਰਮਾ, ਤੁਸੀਂ ਹਮੇਸ਼ਾਂ ਸਾਡੇ ਫ਼ੇਵਰੇਟ ਹੋਵੋਗੇ।" ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਤੁਹਾਡਾ ਕੋਈ ਜਵਾਬ ਨਹੀਂ।"

PunjabKesari
ਦੱਸਣਯੋਗ ਹੈ ਕਿ ਨਿਆ ਸ਼ਰਮਾ ਟੀ. ਵੀ. ਇੰਡਸਟਰੀ ਦੀ ਬੋਲਡ ਅਦਾਕਾਰਾ ਹੈ।

PunjabKesari

ਇਸ ਵਜ੍ਹਾ ਕਰਕੇ ਕਈ ਵਾਰ ਉਸ ਨੂੰ ਛੋਟੇ ਕੱਪੜੇ ਪਹਿਨਣ ਲਈ ਇੰਸਟਾਗ੍ਰਾਮ 'ਤੇ ਕਾਫ਼ੀ ਟਰੋਲ ਕੀਤਾ ਜਾਂਦਾ ਹੈ ਪਰ ਨਿਆ ਇੰਨੀ ਬਿੰਦਾਸ ਹੈ ਕਿ ਉਹ ਇਨ੍ਹਾਂ ਸਭ ਗੱਲਾਂ ਵੱਲ ਧਿਆਨ ਨਹੀਂ ਦਿੰਦੀ।

PunjabKesari

ਇਹੀ ਕਾਰਨ ਹੈ ਕਿ ਉਹ ਅੱਜਕਲ੍ਹ ਸੋਸ਼ਲ ਮੀਡੀਆ ਸਨਸਨੀ ਹੈ। 

PunjabKesari


author

sunita

Content Editor

Related News